ਸਟੂਡੈਂਟ ਸਪਾਊਸ ਦੇ ਓਪਨ ਵਰਕ ਪਰਮਿਟ ਜਾਣੋਂ ਕਿਉਂ ਹੋ ਰਹੇ ਨੇ ‘ਧੜਾਧੜ ਰਿਫਿਊਜ’

11/11/2020 6:01:07 PM

ਕੁੰਡਾਬੰਦੀ ਨੇ ਭਾਵੇਂ ਕੈਨੇਡਾ ਦੇ ਵੀਜਿਆਂ 'ਤੇ ਵਿਸ਼ਰਾਮ ਲਾ ਦਿੱਤਾ ਸੀ ਪਰ ਹੁਣ ਹੌਲੀ ਹੌਲੀ ਹਾਲਾਤ ਆਮ ਵਰਗੇ ਬਣਦੇ ਜਾ ਰਹੇ ਹਨ ਤੇ ਵੀਜੇ ਵੀ ਲੱਗਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਵਿਦਿਆਰਥੀਆਂ ਨੂੰ 20 ਅਕਤੂਬਰ ਤੋਂ ਕੈਨੇਡਾ ਜਾਣ ਦੀ ਖੁੱਲ੍ਹ ਵੀ ਮਿਲ ਗਈ ਹੈ, ਜਿਸ ਨਾਲ ਫਿਰ ਤੋਂ ਪੰਜਾਬ ਵਿੱਚ 'ਕੈਨੇਡਾ-ਕੈਨੇਡਾ' ਹੋ ਗਈ ਹੈ। ਜਦੋਂ ਕਿਸੇ ਕੁੜੀ ਦੇ ਆਇਲਟਸ ਵਿੱਚ ਚੰਗੇ ਬੈਂਡ ਆਉਂਦੇ ਹਨ ਤਾਂ ਨਾਲ ਹੀ ਉਸਨੂੰ ਬਹੁਤ ਸਾਰੇ ਰਿਸ਼ਤੇ ਵੀ ਆਉਣੇ ਸ਼ੁਰੂ ਹੋ ਜਾਂਦੇ ਹਨ। ਰਿਸ਼ਤੇ ਵੀ ਅਜਿਹੇ ਕਿ ਕੈਨੇਡਾ ਜਾਣ ਦਾ ਸਾਰਾ ਖ਼ਰਚਾ ਮੁੰਡੇ ਵਾਲਿਆਂ ਨੇ ਹੀ ਕਰਨਾ ਹੁੰਦਾ ਹੈ। 

ਵਿਆਹ ਹੋਣ ਤੋਂ ਬਾਅਦ ਕੁੜੀ ਕੈਨੇਡਾ ਚਲੀ ਜਾਂਦੀ ਹੈ ਤਾਂ ਫਿਰ ਵਾਰੀ ਆਉਂਦੀ ਹੈ ਮੁੰਡੇ ਦੀ ਫਾਈਲ ਲਾਉਣ ਦੀ। ਮੁੰਡੇ ਨੂੰ ਸਪਾਊਸ ਓਪਨ ਵਰਕ ਪਰਮਿਟ ਮਿਲਣਾ ਹੁੰਦਾ ਹੈ, ਜੋ ਕੈਨੇਡਾ ਸਰਕਾਰ ਦੀ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦਾ ਹਿੱਸਾ ਹੈ। ਜਿਵੇਂ ਅਕਸਰ ਹੁੰਦਾ ਹੈ ਕਿ ਵਿਦਿਆਰਥੀ ਦੇ ਕੈਨੇਡਾ ਜਾਣ ਤੋਂ ਬਾਅਦ ਉਹ ਇਕ ਸਮੈਸਟਰ ਮੁਕੰਮਲ ਕਰਦਾ ਹੈ ਤਾਂ ਸਪਾਊਸ ਦਾ ਓਪਨ ਵਰਕ ਪਰਮਿਟ ਅਪਲਾਈ ਕਰਦਾ ਹੈ ਅਤੇ ਇੰਤਜਾਰ ਸ਼ੁਰੂ ਹੋ ਜਾਂਦਾ ਹੈ। ਨਤੀਜਾ ਆਉਂਦਾ ਹੈ ਤਾਂ ਸਪਾਊਸ ਦਾ ਵੀਜਾ ਰਿਫਿਊਜ ਹੋਇਆ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ-  Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ

ਇਹ ਕਹਾਣੀ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਹੈ। ਤੁਹਾਨੂੰ ਪੰਜਾਬ ਦੇ ਤਕਰੀਬਨ ਹਰੇਕ ਪਿੰਡ-ਸ਼ਹਿਰ ਵਿਚ ਅਜਿਹੇ ਦੋ ਚਾਰ ਨੌਜਵਾਨ ਆਮ ਮਿਲ ਜਾਣਗੇ, ਜਿਨ੍ਹਾਂ ਦਾ ਸਪਾਊਸ ਓਪਨ ਵਰਕ ਪਰਮਿਟ ਰਿਫਿਊਜ ਹੋਇਆ ਹੁੰਦਾ ਹੈ।

PunjabKesari

ਓਪਨ ਵਰਕ ਪਰਮਿਟ ਦੇ ਰਿਫਿਊਜ ਹੋਣ ਦਾ ਕਾਰਨ:- 
ਓਪਨ ਵਰਕ ਪਰਮਿਟ ਦੇ ਰਿਫਿਊਜ ਹੋਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ- ਵਿਆਹ ਕਾਹਲੀ ਵਿੱਚ ਕਰਨਾ। ਵੀਜਾ ਅਫਸਰ ਸ਼ੱਕ ਕਰਦਾ ਹੈ ਕਿ ਵਿਆਹ ਕਾਹਲੀ ਵਿੱਚ ਕੀਤਾ ਗਿਆ ਹੈ ਤੇ ਇਹ ਵਿਆਹ ਸਿਰਫ਼ ਇੰਮੀਗ੍ਰੇਸ਼ਨ ਸਟੇਟਸ, ਯਾਨੀ ਕਿ ਓਪਨ ਵਰਕ ਪਰਮਿਟ ਹਾਸਿਲ ਕਰਨ ਲਈ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ- Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

ਅਜਿਹਾ ਉਨ੍ਹਾਂ ਕੇਸਾਂ ਵਿੱਚ ਹੁੰਦਾ ਹੈ, ਜਿਨ੍ਹਾਂ 'ਚ ਵਿਦਿਆਰਥੀ ਦੇ ਵੀਜੇ ਤੋਂ ਬਾਅਦ ਵਿਆਹ ਹੁੰਦਾ ਹੈ ਤੇ ਵਿਦਿਆਰਥੀ ਇੱਕ ਸਾਲ ਤੋਂ ਘੱਟ ਜਾਂ ਕੁਝ ਮਹੀਨੇ ਜਾਂ ਕੁਝ ਹਫ਼ਤੇ ਹੀ ਆਪਣੇ ਪਤੀ/ਪਤਨੀ ਕੋਲ ਰਿਹਾ ਹੁੰਦਾ ਹੈ ਤੇ ਪੜ੍ਹਾਈ ਲਈ ਕੈਨੇਡਾ ਚਲਾ ਜਾਂਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਕੇਸਾਂ ਵਿੱਚ ਵਿਦਿਆਰਥੀ ਤੇ ਉਸਦਾ ਸਪਾਊਸ ਇਕ ਸਾਲ ਤੋਂ ਘੱਟ ਸਮਾਂ ਇਕੱਠੇ ਰਹੇ ਹੁੰਦੇ ਹਨ, ਉਨ੍ਹਾਂ ਕੇਸਾਂ ਵਿੱਚ ਆਮ ਤੌਰ 'ਤੇ ਇਹੀ ਮੁੱਖ ਕਾਰਨ ਸਾਹਮਣੇ ਆਉਂਦਾ ਹੈ।

ਜਾਣੋ ਕੀ ਹੋ ਸਕਦਾ ਹੈ ਇਸ ਦਾ ਹੱਲ:-
ਜੇਕਰ ਵਿਆਹ ਦੇ ਇਕ ਸਾਲ ਬਾਅਦ ਸਟੂਡੈਂਟ ਵੀਜਾ ਅਪਲਾਈ ਕੀਤਾ ਗਿਆ ਹੈ ਤਾਂ ਸਪਾਊਸ ਦਾ ਓਪਨ ਵਰਕ ਪਰਮਿਟ ਮਨਜੂਰ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਬਸ਼ਰਤੇ ਫੋਟੋਆਂ ਤੇ ਸਬੂਤ ਕਾਫ਼ੀ ਜ਼ਿਆਦਾ ਲਾਏ ਹੋਏ ਹੋਣ। ਇਸ ਇਕ ਸਾਲ ਦੌਰਾਨ ਇਕੱਠੇ ਰਹਿਣ ਦੇ ਸਬੂਤ ਵੀ ਲਾਉਣੇ ਜ਼ਰੂਰੀ ਹਨ ਤੇ ਫੋਟੋਆਂ ਵੀ ਵੱਡੀ ਗਿਣਤੀ ਵਿੱਚ ਲਾਈਆਂ ਜਾਣ। ਜੇਕਰ ਵਿਆਹ ਦੇ ਇਕ ਸਾਲ ਤੋਂ ਪਹਿਲਾਂ ਸਟੂਡੈਂਟ ਦਾ ਵੀਜਾ ਅਪਲਾਈ ਹੋਇਆ ਹੈ ਜਾਂ ਵੀਜਾ ਆਉਣ ਤੋਂ ਬਾਅਦ ਵਿਆਹ ਹੋਇਆ ਹੈ ਤਾਂ ਹੋਰ ਵਧੇਰੇ ਸਬੂਤ ਲਾਉਣ ਦੀ ਲੋੜ ਹੈ।

PunjabKesari

ਪੜ੍ਹੋ ਇਹ ਵੀ ਖ਼ਬਰ- Diwali 2020 : ਇਸ ਵਾਰ 4 ਦਿਨ ਦੀ ਹੋਵੇਗੀ ‘ਦੀਵਾਲੀ’, ਕਈ ਸਾਲ ਬਾਅਦ ਬਣਿਐ 3 ਗ੍ਰਹਿਆਂ ਦਾ ਦੁਰਲੱਭ ਸੰਯੋਗ

ਰਿਫਿਊਜਲ ਦਾ ਦੂਸਰਾ ਕਾਰਨ, ਜੋ ਆਮ ਵੇਖਣ ਵਿੱਚ ਆਉਂਦਾ ਹੈ, ਉਹ ਹੈ ਫੰਡਾਂ ਦੀ ਘਾਟ ਜਾਂ ਫੰਡਾਂ 'ਚ ਕਮੀ। ਕਈ ਵਾਰ ਫੰਡ ਘੱਟ ਹੋਣ ’ਤੇ ਕਈ ਵਾਰ ਫੰਡਾਂ ਦਾ ਸ੍ਰੋਤ ਸਪੱਸ਼ਟ ਨਾ ਹੋਣਾ ਵਰਗੇ ਇਤਰਾਜ ਵੀਜਾ ਅਫਸਰ ਵੱਲੋਂ ਲਾਏ ਜਾਂਦੇ ਹਨ।

ਪਹਿਲੀ ਗੱਲ ਤਾਂ ਇਹ ਕਿ ਫੰਡ ਹੋਣੇ ਕਿੰਨੇ ਚਾਹੀਦੇ ਹਨ? 
ਅਸਲ ਵਿੱਚ ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਹੈ ਕਿ ਵਿਦਿਆਰਥੀ ਦੀ ਪੜ੍ਹਾਈ ਕਿੰਨੀ ਬਾਕੀ ਹੈ ਤੇ ਉਸ ਕੋਲ ਕਿੰਨੀ ਜੀ.ਆਈ.ਸੀ. ਬਚੀ ਹੈ। ਉਸਦੀ ਪੜ੍ਹਾਈ ਲਈ ਹੋਰ ਕਿੰਨੇ ਫੰਡਾਂ ਦੀ ਲੋੜ ਪਵੇਗੀ। ਇਸ ਵਿੱਚ ਸਪਾਊਸ ਨੂੰ ਹਜ਼ਾਰ ਡਾਲਰ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਆਪਣਾ ਖ਼ਰਚਾ ਜੋੜਨਾ ਪਵੇਗਾ, ਜੋ ਉਸਦਾ ਕੈਨੇਡਾ ਜਾ ਕੇ ਆਵੇਗਾ। ਇਸ ਤਰ੍ਹਾਂ ਸਟੂਡੈਂਟ ਦੀ ਬਾਕੀ ਪੜ੍ਹਾਈ ਦਾ ਖ਼ਰਚਾ ਤੇ ਉਸਦੀ ਰਿਹਾਇਸ਼ ਦਾ ਖ਼ਰਚਾ ਜੋੜ ਕੇ ਉਸ ਵਿੱਚ ਆਪਣੇ ਰਹਿਣ ਸਹਿਣ ਅਤੇ ਆਉਣ ਜਾਣ ਦਾ ਖ਼ਰਚਾ ਜੋੜਨਾ ਪਵੇਗਾ।

ਪੜ੍ਹੋ ਇਹ ਵੀ ਖ਼ਬਰ- ਸੈਰ-ਸਪਾਟਾ ਵਿਸ਼ੇਸ਼ 12 : ਇਸ ਰੇਗਿਸਤਾਨ 'ਚ ਕਦੇ ਦੌੜਦੇ ਸਨ ਸਮੁੰਦਰੀ ਜਹਾਜ਼ ਪਰ ਅੱਜ...

ਇਸ ਨਾਲ ਜੋ ਵੀ ਕੱਲ ਰਕਮ ਬਣੇਗੀ, ਉਸਦੇ ਜੋੜ ਦੇ ਬਰਾਬਰ ਫੰਡ ਦਿਖਾਉਣੇ ਪੈਣਗੇ। ਇਸ ਵਿੱਚ ਕੈਨੇਡਾ ਰਹਿ ਰਹੇ ਸਟੂਡੈਂਟ ਦੇ ਖਾਤੇ ਵਿੱਚ ਪਏ ਫੰਡਾਂ ਦੀ ਵੀ ਸਟੇਟਮੈਂਟ ਲਾਈ ਜਾਵੇ। ਜਿਥੋਂ ਤੱਕ ਗੱਲ ਫੰਡਾਂ ਦੇ ਸ੍ਰੋਤ ਦੀ ਹੈ, ਤਾਂ ਆਪਣੀ ਤੇ ਆਪਣੇ ਪਰਿਵਾਰ ਦੀਆਂ ਆਮਦਨ ਕਰ ਰਿਟਰਨਾਂ ਨਾਲ ਲਾਉਣੀਆਂ ਚਾਹੀਦੀਆਂ ਹਨ, ਜਦਕਿ ਆਪਣੀ ਬੈਂਕ ਬੈਲੇਂਸ ਸਟੇਟਮੈਂਟ ਅਤੇ ਬੈਂਕ ਸਰਟੀਫਿਕੇਟ ਦੋਨੋ ਹੀ ਲਾਉਣੇ ਚਾਹੀਦੇ ਹਨ। ਜੇ ਖਾਤੇ ਵਿੱਚ ਪੁਰਾਣੇ ਫੰਡ ਹਨ ਤਾਂ ਵੀ ਅਤੇ ਜੇ ਨਵੇਂ ਫੰਡ ਪਾ ਰਹੇ ਹੋਂ, ਤਾਂ ਵੀ ਉਸਦਾ ਸ੍ਰੋਤ ਸਪੱਸ਼ਟ ਕਰਨਾ ਚਾਹੀਦਾ ਹੈ।

ਜੇ ਨਵੇਂ ਫੰਡ ਪਾ ਰਹੇ ਹੋਂ ਤਾਂ ਉਹ ਫੰਡ ਆਪਣੇ ਮਾਤਾ ਪਿਤਾ ਦੇ ਖਾਤੇ ਵਿੱਚ ਪਾਉਣ ਤੋਂ ਬਾਅਦ ਉਨ੍ਹਾਂ ਦੇ ਖਾਤੇ ਦਾ ਚੈੱਕ ਲੈ ਕੇ ਆਪਣੇ ਖਾਤੇ ਵਿੱਚ ਲਾਓ। ਉਸ ਚੈਕ ਦੀ ਕਾਪੀ ਫਾਈਲ ਨਾਲ ਲਾ ਕੇ ਨਾਲ ਗਿਫਟ ਡੀਡ ਬਣਵਾਓ ਅਤੇ ਇਸ ਤਰ੍ਹਾਂ ਸਪੱਸ਼ਟ ਕਰੋ ਕਿ ਇਹ ਫੰਡ ਮਾਤਾ ਪਿਤਾ ਨੇ ਤੋਹਫੇ ਵਿੱਚ ਦਿੱਤੇ ਹਨ। ਇਸ ਨਾਲ ਫੰਡਾਂ ਦਾ ਇਤਰਾਜ ਨਹੀਂ ਲੱਗੇਗਾ। ਤੀਸਰਾ ਵੱਡਾ ਕਾਰਨ ਹੈ ਸਪਾਊਸ ਦਾ ਸਥਾਪਿਤ ਨਾ ਹੋਣਾ। ਮਤਲਬ ਕਿ ਸਪਾਊਸ ਵਿੱਤੀ ਪੱਧਰ ਅਤੇ ਸਮਾਜਿਕ ਪੱਧਰ ’ਤੇ ਸਥਾਪਿਤ ਹੋਵੇ। 

PunjabKesari

ਪੜ੍ਹੋ ਇਹ ਵੀ ਖ਼ਬਰ - ਦੀਵਾਲੀ ਮੌਕੇ ਬਾਜ਼ਾਰਾਂ ‘ਚ ਇਸ ਵਾਰ ਵੀ ਕਾਇਮ ਹੈ ਚੀਨੀ ਬਿਜਲੀ ਲੜ੍ਹੀਆਂ ਦੀ ਸਰਦਾਰੀ!

ਇਸ ਵਿੱਚ ਕਈ ਗੱਲਾਂ ਆਉਂਦੀਆਂ ਹਨ। ਪਹਿਲੀ ਚੀਜ ਕਿ ਸਪਾਊਸ ਦੀ ਪੜ੍ਹਾਈ ਸਿਰਫ 12ਵੀਂ ਤੱਕ ਦੀ ਹੈ ਤੇ ਉਸਤੋਂ ਬਾਅਦ ਉਹ ਜਾਂ ਵਿਹਲਾ ਹੈ ਜਾਂ ਫਿਰ unskilled ਕੰਮ ਕਰ ਰਿਹਾ ਹੈ, ਜਿਵੇਂ ਖੇਤੀਬਾੜੀ। ਦੂਜਾ ਕਿ ਸਪਾਊਸ ਨੇ ਪੜ੍ਹਾਈ ਤਾਂ skilled ਕੀਤੀ ਹੈ ਪਰ ਉਹ ਕੋਈ ਕੰਮ ਨਹੀਂ ਕਰ ਰਿਹਾ ਜਾਂ ਫਿਰ ਉਸਦੀ ਆਮਦਨ ਹੀ ਬਹੁਤ ਘੱਟ ਹੈ। ਇਸੇ ਤਰ੍ਹਾਂ ਸਪਾਊਸ ਕੋਲ ਕੋਈ ਪ੍ਰਾਪਰਟੀ ਨਹੀਂ ਹੈ। ਇਸ ਤੋਂ ਇਲਾਵਾ ਜੇ ਸਪਾਊਸ ਦਾ ਸਮਾਜਿਕ ਜਾਂ ਪਰਿਵਾਰਕ ਘੇਰਾ ਥੋੜ੍ਹਾ ਹੈ।

ਇਸ ਸਾਰੇ ਦਾ ਹੱਲ ਤਾਂ ਇਹੀ ਹੈ ਕਿ ਸਪਾਊਸ ਨੂੰ ਆਪਣੀ ਪ੍ਰੋਫਾਈਲ ਵਧੀਆ ਬਣਾ ਕੇ ਹੀ ਕੇਸ ਲਾਉਣਾ ਚਾਹੀਦਾ ਹੈ। ਚਾਰਟਰਡ ਅਕਾਊਂਟੈਂਟ ਤੋਂ ਰਿਪੋਰਟ ਬਣਾ ਕੇ ਨਾਲ ਆਪਣੀ ਤੇ ਆਪਣੇ ਪਰਿਵਾਰ ਦੀ ਪ੍ਰਾਪਰਟੀ ਦੇ ਕਾਗਜ਼ਾਤ ਨਾਲ ਲਾਉਣੇ ਚਾਹੀਦੇ ਹਨ।  ਆਪਣੀ ਐੱਸ.ਓ.ਪੀ. (statement of purpose) ਵਿੱਚ ਆਪਣੀ ਪ੍ਰਾਪਰਟੀ, ਸਮਾਜਿਕ ਤੇ ਪਰਿਵਾਰਕ ਸੰਬੰਧਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਪਰ ਇਹ ਮੁੱਖ ਇਤਰਾਜ ਆਮ ਤੌਰ ’ਤੇ ਵੀਜਾ ਅਫਸਰ ਵੱਲੋਂ ਲਾਏ ਜਾਂਦੇ ਹਨ। ਇਸ ਬਾਰੇ ਸਾਰੀ ਜਾਣਕਾਰੀ ਇੰਟਰਨੈੱਟ ’ਤੇ ਉਪਲੱਬਧ ਹੈ। ਇਸ ਬਾਰੇ ਪੂਰੀ ਰਿਸਰਚ (ਪੜਤਾਲ) ਕਰਨ ਤੋਂ ਬਾਅਦ ਹੀ ਤੁਸੀਂ ਆਪਣਾ ਕੇਸ ਤਿਆਰ ਕਰੋ।

ਕੁਲਵਿੰਦਰ ਕੌਰ ਸੋਸਣ 
ਇਮੀਗ੍ਰੇਸ਼ਨ ਤੇ ਇੰਟਰਨੈਸ਼ਨਲ ਐਜੂਕੇਸ਼ਨ ਮਾਹਰ


rajwinder kaur

Content Editor

Related News