ਵਿਦਿਆਰਥੀ ਨੇ ਸਕੂਲ 'ਚ ਕੀਤੀ ਗੋਲੀਬਾਰੀ, ਤਿੰਨ ਵਿਦਿਆਰਥੀ ਜ਼ਖਮੀ

04/02/2024 3:58:12 PM

ਹੇਲਸਿੰਕੀ (ਪੋਸਟ ਬਿਊਰੋ)- ਦੱਖਣੀ ਫਿਨਲੈਂਡ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਸੈਕੰਡਰੀ ਸਕੂਲ ਵਿੱਚ ਮੰਗਲਵਾਰ ਨੂੰ 12 ਸਾਲਾ ਵਿਦਿਆਰਥੀ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਤਿੰਨ ਹੋਰ ਵਿਦਿਆਰਥੀ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬਾਅਦ 'ਚ ਦੋਸ਼ੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪੁੱਜੇ 2 ਭਾਰਤੀ, ਰਿਸ਼ਤੇਦਾਰ ਨੇ ਬਣਾਏ ਬੰਧੂਆ ਮਜ਼ਦੂਰ

ਉਨ੍ਹਾਂ ਦੱਸਿਆ ਕਿ ਸਵੇਰੇ 9:08 ਵਜੇ ਸੂਚਨਾ ਮਿਲੀ ਸੀ ਕਿ ਰਾਜਧਾਨੀ ਹੇਲਸਿੰਕੀ ਦੇ ਬਾਹਰਵਾਰ ਵਾਂਟਾ ਸ਼ਹਿਰ ਦੇ ਕਰੀਬ 800 ਵਿਦਿਆਰਥੀਆਂ ਵਾਲੇ ਇਕ ਸੈਕੰਡਰੀ ਸਕੂਲ 'ਚ ਗੋਲੀਬਾਰੀ ਹੋਈ ਹੈ, ਜਿਸ ਤੋਂ ਬਾਅਦ ਪੁਲਸ ਟੀਮ ਨੇ ਸਕੂਲ ਨੂੰ ਘੇਰ ਲਿਆ। ਪੁਲਸ ਨੇ ਦੱਸਿਆ ਕਿ ਸ਼ੱਕੀ ਅਤੇ ਜ਼ਖਮੀ ਦੀ ਉਮਰ 12 ਸਾਲ ਹੈ। ਪੁਲਸ ਨੇ ਕਿਹਾ ਕਿ ਸ਼ੱਕੀ ਨੂੰ ਬਾਅਦ ਵਿੱਚ ਹੇਲਸਿੰਕੀ ਖੇਤਰ ਵਿੱਚ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ ਇੱਕ ਹੈਂਡਗਨ ਬਰਾਮਦ ਹੋਇਆ ਹੈ। 

ਤਿੰਨ ਜ਼ਖਮੀ ਵਿਦਿਆਰਥੀਆਂ ਦੀ ਮੌਜੂਦਾ ਸਥਿਤੀ ਬਾਰੇ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ। ਫਿਨਲੈਂਡ ਦੇ ਪ੍ਰਧਾਨ ਮੰਤਰੀ ਪੇਟਰੀ ਓਰਪੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ ਕਿ ਉਹ ਗੋਲੀਬਾਰੀ ਤੋਂ "ਬਹੁਤ ਦੁਖੀ" ਹਨ। ਸਕੂਲ ਗੋਲੀਬਾਰੀ ਦੀਆਂ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਫਿਨਲੈਂਡ ਵਿੱਚ ਵਾਪਰ ਚੁੱਕੀਆਂ ਹਨ। ਸਤੰਬਰ 2008 ਵਿੱਚ ਇੱਕ 22 ਸਾਲਾ ਵਿਦਿਆਰਥੀ ਨੇ ਦੱਖਣ-ਪੱਛਮੀ ਫਿਨਲੈਂਡ ਵਿੱਚ ਇੱਕ ਕਾਲਜ ਵਿੱਚ ਗੋਲੀਬਾਰੀ ਕੀਤੀ, ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 

Vandana

This news is Content Editor Vandana