ਆਸਟਰੇਲੀਆ ''ਚ ਆਸੀਆਨ ਸੰਮੇਲਨ ਦੀ ਜ਼ੋਰਦਾਰ ਤਿਆਰੀ

03/16/2018 9:30:31 PM

ਸਿਡਨੀ— ਆਸਟਰੇਲੀਆ ਦੇ ਸਿਡਨੀ 'ਚ ਇਸ ਹਫਤੇ ਆਯੋਜਿਤ ਹੋਣ ਵਾਲੇ 10 ਮੈਂਬਰੀ ਦੱਖਣੀ ਪੂਰਬ ਏਸੀਆਈ ਦੇਸ਼ਾਂ ਦੇ ਸੰਗਠਨ ਦੇ ਸੰਮੇਲਨ ਨੂੰ ਲੈ ਕੇ ਨੇਤਾਵਾਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਆਸੀਆਨ ਦਾ ਮੈਂਬਰ ਰਾਸ਼ਟਰ ਨਹੀਂ ਹੋਣ ਦੇ ਬਾਵਜੂਦ ਆਸਟਰੇਲੀਆ ਪਹਿਲੀ ਵਾਰ ਵਿਸ਼ੇਸ਼ ਆਸੀਆਨ ਸੰਮੇਲਨ ਦੀ ਮੇਜਬਾਨੀ ਕਰ ਰਿਹਾ ਹੈ। ਵਿਸ਼ਲੇਸ਼ਕਾਂ ਮੁਤਾਬਕ ਚੀਨ ਦੇ ਵਧਦੇ ਪ੍ਰਭਾਵ ਤੇ ਘਟਦੇ ਅਮਰੀਕੀ ਹਿੱਤਾਂ ਦੇ ਮੱਦੇਨਜ਼ਰ ਆਸਟੇਲੀਆ ਵੱਲੋਂ ਕੀਤੀ ਜਾ ਰਹੀ ਇਸ ਮੇਜਬਾਨੀ ਨਾਲ ਦੱਖਣੀ ਪੂਰਬ ਏਸ਼ੀਆਈ ਦੇਸ਼ਾਂ ਨਾਲ ਆਰਥਿਕ ਤੇ ਸਿਆਸੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਆਸਟਰੇਲੀਆਈ ਭਾਵਨਾ ਦਾ ਪਤਾ ਚਲਦਾ ਹੈ। ਪ੍ਰਧਾਨ ਮੰਤਰੀ ਮੈਲਰਮ ਟਰਨਬੁਲ ਭਾਰਤ-ਪ੍ਰਸ਼ਾਂਤ ਖੇਤਰ 'ਚ ਇਸ ਤਰ੍ਹਾਂ ਮੁਕਤ ਵਾਪਾਰ ਦੀ ਸੰਭਾਵਨਾਵਾਂ ਲਈ ਆਸੀਆਨ ਵੱਲ ਦੇਖ ਰਹੇ ਹਨ ਕਿ ਅਮਰੀਕਾ ਤੇ ਚੀਨ ਕਿਸੇ ਤਰ੍ਹਾਂ ਦਾ ਮਤਭੇਦ ਜਾਂ ਸ਼ੱਕ ਪੈਦਾ ਨਾ ਕਰ ਸਕਣ।