ਅਮਰੀਕਾ ਖਿਲਾਫ ਸਖਤ ਹੋਈ EU ਦੀ ਜ਼ੁਬਾਨ, ਬਾਈਡੇਨ ਦੇ ਫੈਸਲੇ ਦਾ ਕੀਤਾ ਵਿਰੋਧ

05/10/2021 2:14:16 AM

ਰੋਮ/ਵਾਸ਼ਿੰਗਟਨ - ਯੂਰਪੀ ਯੂਨੀਅਨ (ਈ. ਯੂ.) ਦੇ ਨੇਤਾਵਾਂ ਨੇ ਕੋਰੋਨਾ ਵੈਕਸੀਨ ਤੋਂ ਪੇਟੇਂਟ ਹਟਾਉਣ ਦੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਫੈਸਲੇ 'ਤੇ ਗੰਭੀਰ ਸਵਾਲ ਚੁੱਕੇ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਾਈਡੇਨ ਦੇ ਇਸ ਐਲਾਨ ਨਾਲ ਸ਼ੁਰੂਆਤ ਵਿਚ ਈ. ਯੂ. ਨੇਤਾ ਹੈਰਾਨ ਰਹਿ ਗਏ ਸਨ ਪਰ ਹੁਣ ਸੋਚ-ਵਿਚਾਰ ਤੋਂ ਬਾਅਦ ਪੇਟੇਂਟ ਹਟਾਉਣ ਦੇ ਅਮਰੀਕੀ ਇਰਾਦੇ ਖਿਲਾਫ ਖੜ੍ਹੇ ਹੋ ਰਹੇ ਹਨ।

ਪੁਰਤਗਾਲ ਪੋਰਤੇ ਸ਼ਹਿਰ ਵਿਚ ਯੂਰਪੀਨ ਕਾਉਂਸਿਲ ਦੇ ਸ਼ਿਖਰ ਸੰਮੇਲਨ ਦੌਰਾਨ ਇਨ੍ਹਾਂ ਨੇਤਾਵਾਂ ਨੇ ਆਖਿਆ ਕਿ ਬਾਈਡੇਨ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਪੇਟੇਂਟ ਹਟਾਉਣ ਨਾਲ ਭਵਿੱਖ ਗਰੀਬ ਮੁਲਕਾਂ ਨੂੰ ਕੋਰੋਨਾ ਵੈਕਸੀਨ ਦੀ ਸਪਲਾਈ ਵਿਚ ਕੋਈ ਇਜ਼ਾਫਾ ਨਹੀਂ ਹੋਵੇਗਾ।

ਪੇਟੇਂਟ ਹਟਾਉਣ ਕੋਈ ਨਿੱਕਾ ਕੰਮ ਨਹੀਂ
ਖਬਰਾਂ ਮੁਤਾਬਕ ਈ. ਯੂ. ਨੇਤਾਵਾ ਨੇ ਪੇਟੇਂਟ ਦੇ ਮਸਲੇ 'ਤੇ ਤਿੰਨ ਘੰਟਿਆਂ ਤੱਕ ਚਰਚਾ ਕੀਤੀ। ਉਸ ਤੋਂ ਬਾਅਦ ਯੂਰਪੀਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਆਖਿਆ ਕਿ ਸਾਨੂੰ ਨਹੀਂ ਲੱਗਦਾ ਕਿ ਭਵਿੱਖ ਵਿਚ ਪੇਟੇਂਟ ਹਟਾਉਣਾ ਕੋਈ ਜਾਦੂ ਦੀ ਛੜੀ ਹੈ। ਜੇ ਇਸ ਸਬੰਧ ਕੋਈ ਠੋਸ ਪ੍ਰਭਾਵ ਸਾਹਮਣੇ ਆਉਂਦਾ ਹਾ ਤਾਂ ਅਸੀਂ ਚੀਨ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ।

Khushdeep Jassi

This news is Content Editor Khushdeep Jassi