ਮਾਸ ਲਈ ਜੰਗਲੀ ਜੀਵਾਂ ਦੇ ਵਪਾਰ ''ਤੇ ਸਖਤੀ ਨਾਲ ਲਾਗੂ ਕਰੋ ਰੋਕ : WHO

04/18/2020 7:07:03 PM

ਨਵੀਂ ਦਿੱਲੀ - ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਕਿਹਾ ਕਿ ਮਨੁੱਖਾਂ ਨੂੰ ਇਨਫੈਕਟਿਡ ਕਰਨ ਵਾਲੇ 70 ਫੀਸਦੀ ਨਵੇਂ ਵਾਇਰਸ ਜਾਨਵਰਾਂ ਤੋਂ ਆਉਂਦੇ ਹਨ ਅਤੇ ਇਸ ਲਈ ਦੁਨੀਆ ਦੇ ਦੇਸ਼ਾਂ ਨੂੰ ਮਾਸ ਲਈ ਜੰਗਲੀ ਜੀਵਾਂ ਦੇ ਵਪਾਰ 'ਤੇ ਸਖਤੀ ਨਾਲ ਰੋਕ ਲਾਗੂ ਕਰਨੀ ਚਾਹੀਦੀ ਹੈ। (ਡਬਲਿਊ.ਐੱਚ.ਓ.) ਦੇ ਡਾਇਰੈਕਟਰ ਜਨਰਲ ਡਾਕਟਰ ਤੇਦ੍ਰੋਸ ਗੇਬਰੀਏਸਿਸ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਸਬੰਧਿਤ ਪ੍ਰੈੱਸ ਕਾਨਫਰੰਸ ਦੌਰਾਨ ਖਾਣ ਪੀਣ ਦੇ ਕੱਚੇ ਸਾਮਾਨ ਜਿਵੇਂ ਮਾਸ-ਮੱਛੀ ਅਤੇ ਸਬਜ਼ੀਆਂ ਦੇ ਬਾਜ਼ਾਰਾਂ (ਵੇਟ ਮਾਰਕੀਟ) 'ਚ ਸਫਾਈ ਦੇ ਸਖਤ ਨਿਯਮ ਲਾਗੂ ਕਰਨ ਦੀ ਸਿਫਾਰਿਸ਼ ਕੀਤੀ।

ਉਨ੍ਹਾਂ ਕਿਹਾ ਕਿ ਦੁਨੀਆ ਦੇ ਬਾਜ਼ਾਰਾਂ 'ਚ ਲੱਖਾਂ ਲੋਕ ਆਪਣੀ ਰੋਜ਼ੀ ਰੋਟੀ ਲਈ ਕੰਮ ਕਰਦੇ ਹਨ ਪਰ ਕਈ ਥਾਵਾਂ 'ਤੇ ਉੱਥੇ ਨਿਯਮਾਂ ਅਤੇ ਰੱਖ-ਰਖਾਵ ਸਹੀ ਢੰਗ ਨਾਲ ਨਹੀਂ ਹੋ ਰਿਹਾ। ਇਸ ਲਈ ਉੱਥੇ ਸਫਾਈ ਨਿਯਮ ਸਖਤੀ ਨਾਲ ਲਾਗੂ ਕੀਤੇ ਜਾਣ। ਉਨ੍ਹਾਂ ਨੇ ਸਰਕਾਰਾਂ ਨਾਲ ਹੋਰ ਜੀਵਾਂ ਦੇ ਮਾਸ ਲਈ ਵਪਾਰ ਸਬੰਧੀ ਰੋਕਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਾਹ ਕਿ ਸਰਕਾਰਾਂ ਨੂੰ ਭੋਜਣ ਦੀ ਹੋਰ ਜੀਵਾਂ ਦੀ ਵਿਕਰੀ ਅਤੇ ਵਪਾਰ 'ਤੇ ਰੋਕ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ। ਡਬਲਿਊ.ਐੱਚ.ਓ. 'ਵੇਟ ਮਾਰਕੀਟ' ਦੇ ਬਾਰੇ 'ਚ ਦਿਸ਼ਾ-ਨਿਰਦੇਸ਼ ਤਿਆਰ ਕਰਨ ਲਈ ਗਲੋਬਲੀ ਪਸ਼ੂ ਸਿਹਤ ਸੰਗਠਨ ਅਤੇ ਖੇਤਾਬਾੜੀ ਸੰਗਠਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਤੇਦ੍ਰੋਸ ਨੇ ਕਿਹਾ ਕਿ ਡਬਲਿਊ.ਐੱਚ.ਓ. ਟੀਕਿਆਂ ਦੇ ਵਿਕਾਸ, ਉਤਪਾਦਨ ਅਤੇ ਸਮਾਨ ਵਿਤਰਣ ਦੇ ਕੰਮ 'ਚ ਤੇਜ਼ੀ ਲਿਆਉਣ ਲਈ ਸਖਤ ਮਿਹਨਤ ਕਰ ਰਿਹਾ ਹੈ। ਉਹ ਇਸ ਸਬੰਧ 'ਚ ਲਗਾਤਾਰ ਵੱਖ-ਵੱਖ ਰਾਜਾਂ ਦੇ ਪ੍ਰਮੁੱਖਾਂ ਅਤੇ ਗਲੋਬਲੀ ਸੰਗਠਨਾਂ ਦੇ ਪ੍ਰਮੁੱਖਾਂ ਨਾਲ ਗੱਲਬਾਤ ਕਰ ਰਹੇ ਹਨ। ਚਾਹੇ ਉਹ ਵਾਇਰਸ ਦੀ ਜਾਂਚ ਕਰਨ ਵਾਲੀਆਂ ਕਿੱਟਾਂ ਹੋਵੇ ਜਾਂ ਹੋਰ ਮੈਡੀਕਲ ਸਪਲਾਈ-ਸਾਰੇ ਦੇਸ਼ਾਂ ਨੂੰ ਉਹ ਉਪਲੱਬਧ ਹੋਣੀਆਂ ਚਾਹੀਦੀਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਨਾਲ ਲੜਨ ਲਈ ਡਬਲਿਊ.ਐੱਚ.ਓ. ਦੁਆਰਾ ਬਣਾਏ ਗਏ 'ਸਾਲਿਡੇਰਿਟੀ ਰਿਸਪਾਂਸ ਫੰਡ' 'ਚ ਹੁਣ ਤਕ ਲੋਕਾਂ ਵੱਲੋਂ 15 ਕਰੋੜ ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਦਾਨ ਕੀਤੀ ਗਈ ਹੈ। ਇਨ੍ਹਾਂ ਪੈਸਿਆਂ ਨਾਲ ਸਿਹਤ ਕਰਮਚਾਰੀਆਂ ਦੇ ਲਈ ਨਿੱਜੀ ਬਚਾਅ ਦੇ ਸਾਧਨ, ਲੈਬੋਟਰੀਜ਼ ਲਈ ਜਾਂਚ ਕਿੱਟ ਅਤੇ ਹੋਰ ਜ਼ਰੂਰੀ ਸਾਮਾਨ ਖਰੀਦੇ ਜਾ ਰਹੇ ਹਨ।

Karan Kumar

This news is Content Editor Karan Kumar