ਇਹ ਨੇ ਦੁਨੀਆ ਦੀਆਂ ਹੈਰਾਨ ਕਰਦੀਆਂ ਥਾਵਾਂ, ਦੇਖ ਕੇ ਤੁਸੀਂ ਵੀ ਕਰਨਾ ਚਾਹੋਗੇ ਸੈਰ

07/16/2017 1:21:33 PM

ਆਸਟਰੇਲੀਆ— ਦੁਨੀਆ ਵਿਚ  ਕਈ ਅਜਿਹੀਆਂ ਥਾਵਾਂ ਹਨ, ਜਿਨ੍ਹਾਂ ਬਾਰੇ ਜਾਣ ਕੇ ਜਾਂ ਸੁਣ ਕੇ ਅਸੀਂ ਹੈਰਾਨੀ ਜ਼ਾਹਰ ਕਰਦੇ ਹਾਂ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ 'ਤੇ ਯਕੀਨ ਕਰਨਾ ਮੁਸ਼ਕਲ ਹੈ। ਇਨ੍ਹਾਂ ਥਾਵਾਂ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਸੱਚ-ਮੁੱਚ ਇਹ ਹੋ ਸਕਦਾ। ਤਾਂ ਫਿਰ ਆਓ ਜਾਣਦੇ ਹਾਂ ਇਨ੍ਹਾਂ ਥਾਵਾਂ ਬਾਰੇ, ਜਿਨ੍ਹਾਂ ਨੂੰ ਤੁਸੀਂ ਬਸ ਦੇਖਦੇ ਹੀ ਰਹਿ ਜਾਓਗੇ।

ਲੇਕ ਹਿਲੀਅਰ— ਲੇਕ ਯਾਨੀ ਕਿ ਝੀਲ, ਪੱਛਮੀ ਆਸਟਰੇਲੀਆ ਵਿਚ ਸਮੁੰਦਰੀ ਕਿਨਾਰੇ ਕੋਲ ਲਗਭਗ 600 ਮੀਟਰ ਲੰਬੀ ਬੇਹੱਦ ਖੂਬਸੂਰਤ ਗੁਲਾਬੀ ਰੰਗ ਦੀ ਝੀਲ ਹੈ, ਜਿਸ ਨੂੰ 'ਲੇਕ ਹਿਲੀਅਰ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਆਮ ਝੀਲ ਤੋਂ ਬਹੁਤ ਵੱਖਰੀ ਹੈ, ਕਿਉਂਕਿ ਇਸ ਦੇ ਪਾਣੀ ਦਾ ਰੰਗ ਗੁਲਾਬੀ ਹੈ। ਇੰਨਾ ਹੀ ਨਹੀਂ ਇਸ ਝੀਲ ਦਾ ਪਾਣੀ ਬਹੁਤ ਜ਼ਿਆਦਾ ਨਮਕੀਨ ਹੈ।


ਬਦਾਬ-ਏ-ਸੂਰਤ— ਬਦਾਬ-ਏ-ਸੂਰਤ ਈਰਾਨ ਵਿਚ ਹੈ ਅਤੇ ਇਹ ਕੁਦਰਤ ਦਾ ਇਕ ਅਨਮੋਲ ਤੋਹਫਾ ਹੈ ਅਤੇ ਦੇਖਣ ਵਿਚ ਬਹੁਤ ਹੀ ਸੋਹਣੀ ਥਾਂ ਹੈ। ਇਸ ਦਾ ਨਿਰਮਾਣ ਹਜ਼ਾਰਾਂ ਸਾਲ ਪਹਿਲਾਂ ਹੋਇਆ ਸੀ। ਇਸ ਦੀ ਗਿਣਤੀ ਦੁਨੀਆ ਦੀ ਖੂਬਸੂਰਤ ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਵਿਚ ਕੀਤੀ ਜਾਂਦੀ ਹੈ। ਆਇਰਨ ਆਕਸਾਈਡ ਕਾਰਨ ਇਹ ਪੀਲਾ ਨਜ਼ਰ ਆਉਂਦਾ ਹੈ।


ਡੂਰ ਟੂ ਹੇਲ— ਡੂਰ ਟੂ ਹੇਲ ਨੂੰ ਨਰਕ ਦਾ ਦਰਵਾਜ਼ਾ ਕਿਹਾ ਜਾਂਦਾ ਹੈ। ਇਹ ਇਕ ਜਵਾਲਾਮੁਖੀ ਹੈ, ਜੋ ਕਿ ਤੁਰਕਮੇਨਿਸਤਾਨ ਵਿਚ ਸਥਿਤ ਹੈ। ਦੱਸਿਆ ਜਾ ਰਿਹਾ ਹੈ ਇਸ ਖੱਡ ਦਾ ਨਿਰਮਾਣ ਕੁਦਰਤੀ ਤੌਰ 'ਤੇ ਹੋਇਆ ਸੀ। ਹਾਲਾਂਕਿ ਇਸ ਅੱਗ ਦੇ ਪਿੱਛੇ ਦੀ ਵਜ੍ਹਾ ਮੀਥੇਨ ਗੈਸ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਦਾ ਮਿਸ਼ਰਣ ਦੱਸਿਆ ਜਾਂਦਾ ਹੈ।


ਸੋਕੋਟਰਾ— ਸੋਕੋਟਰਾ ਇਕ ਟਾਪੂ ਹੈ, ਜੋ ਕਿ ਯਮਨ ਦਾ ਹਿੱਸਾ ਹੈ। ਇਸ ਟਾਪੂ 'ਤੇ ਜਾਣ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਇਹ ਇਕ ਵੱਖਰੀ ਹੀ ਦੁਨੀਆ ਹੈ। ਇਸ ਟਾਪੂ ਦੀ ਖਾਸੀਅਤ ਇਹ ਹੈ ਕਿ ਇੱਥੇ 700 ਤਰ੍ਹਾਂ ਦੇ ਦਰੱਖਤ-ਬੂਟੇ ਅਤੇ ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।