ਅਜੀਬ ਰਸਮ, ਲਾੜੀ ਨੂੰ ਹਾਸਲ ਕਰਨ ਲਈ ਲਾੜੇ ਨੂੰ ਦੇਣਾ ਪੈਂਦੈ ਅੰਗਰੇਜੀ ਦਾ ਟੈਸਟ

01/13/2020 12:36:38 AM

ਬੀਜਿੰਗ (ਏਜੰਸੀ)- ਵਿਆਹ ਇਕ ਅਜਿਹਾ ਸ਼ਬਦ ਹੈ, ਜਿਸ ਦਾ ਮਹੱਤਵ ਹਰ ਕੋਈ ਦੱਸ ਸਕਦਾ ਹੈ। ਇਸੇ ਮੌਕੇ ਦੁਨੀਆ ਵਿਚ ਕਈ ਅਜਿਹੇ ਦੇਸ਼ ਹਨ ਜਿਥੇ ਕੁਝ ਵੱਖਰੀ ਕਿਸਮ ਦੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ ਪਰ ਕਈ ਥਾਵਾਂ 'ਤੇ ਅਜਿਹੀਆਂ ਰਸਮਾਂ ਵੀ ਨਿਭਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਜਾਣ ਕੇ ਤੁਹਾਨੂੰ ਵੀ ਲੱਗੇਗਾ ਕਿ ਕਾਸ਼ ਸਾਡੇ ਇਥੇ ਵੀ ਅਜਿਹੀ ਹੀ ਰਸਮ ਅਤੇ ਰਿਵਾਜ਼ ਹੁੰਦਾ। ਅਜਿਹੀ ਹੀ ਇਕ ਰਸਮ ਚੀਨ ਦੇ ਗੁਆਂਗਡੋਂਗੇ ਸੂਬੇ ਵਿਚ ਮਨਾਈ ਜਾਂਦੀ ਹੈ।
ਚੀਨ ਦੇ ਗੁਆਂਗਡੋਂਗੇ ਸੂਬੇ ਵਿਚ ਇਕ ਲਾੜੇ ਨੂੰ ਆਪਣੀ ਲਾੜੀ ਨੂੰ ਲਿਜਾਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਲਾੜੇ ਦੇ ਪਰਿਵਾਰ ਦੇ ਲੋਕਾਂ ਨੇ ਲਾੜੇ ਦੇ ਸਾਹਮਣੇ ਅੰਗਰੇਜ਼ੀ ਪ੍ਰੀਖਿਆ ਪਾਸ ਕਰਨੀ ਸੀ। ਦਰਅਸਲ, ਲਾੜੀ ਦੇ ਪਰਿਵਾਰ ਦੇ ਲੋਕ ਲਾੜੇ ਦੇ ਨਾਲ ਅੰਗਰੇਜ਼ੀ ਵਿਚ ਗੱਲਬਾਤ ਨੂੰ ਰਿਕਾਰਡ ਕਰਨਾ ਚਾਹੁੰਦੇ ਸਨ। ਇਸ ਪ੍ਰੀਖਿਆ ਵਿਚ ਲਾੜੇ ਨੂੰ ਅੰਗਰੇਜ਼ੀ ਸੁਣਨੀ ਸੀ ਅਤੇ ਸਵਾਲਾਂ ਦੇ 100 ਫੀਸਦ ਸਹੀ ਜਵਾਬ ਦੇਣੇ ਸਨ। ਤਿੰਨ ਸਾਲ ਵਿਦੇਸ਼ ਵਿਚ ਰਹੇ ਲਾੜੇ ਲਈ ਇਹ ਕੋਈ ਵੱਡੀ ਗੱਲ ਨਹੀਂ ਸੀ।
ਉਹ ਛੇਤੀ ਇਸ ਦੇ ਲਈ ਤਿਆਰ ਹੋ ਗਿਆ ਪਰ ਅਫਸੋਸ ਆਵਾਜ਼ ਸੁਣਨ ਤੋਂ ਬਾਅਦ ਉਸ ਨੇ ਦੋ ਸਵਾਲਾਂ ਦੇ ਗਲਤ ਜਵਾਬ ਦਿੱਤੇ। ਲਾੜੇ ਦਾ ਕਹਿਣਾ ਸੀ ਕਿ ਆਵਾਜ਼ ਕਾਫੀ ਖਰਾਬ ਸੀ ਅਤੇ ਉਸ ਨੂੰ ਡੇਢ ਗੁਣਾ ਤੇਜ਼ ਸਪੀਡ ਨਾਲ ਸੁਣਾਇਆ ਗਿਆ ਸੀ। ਹਾਲਾਂਕਿ ਲਾੜੇ ਦੇ ਨਾਲ ਅਕਸਰ ਅਜਿਹੀ ਸ਼ਰਾਰਤ ਕੀਤੀ ਜਾਂਦੀ ਹੈ। ਇਸ ਦੌਰਾਨ ਲਾੜੇ ਨੂੰ 'ਨੋ ਮਨੀ, ਨੋ ਹਨੀ' ਕਹਿੰਦੇ ਹੋਏ ਰੁਪਇਆਂ ਨਾਲ ਭਰੇ ਲਾਲ ਪੈਕੇਟ ਨੂੰ ਦੇਣਾ ਹੁੰਦਾ ਹੈ। ਇਸ ਤੋਂ ਬਾਅਦ ਲਾੜਾ-ਲਾੜੀ ਨੂੰ ਲੈ ਜਾਂਦਾ ਹੈ। ਲਾੜੀ ਨੂੰ ਹਾਸਲ ਕਰਨ ਲਈ ਇਥੇ ਜੇਕਰ ਲਾੜਾ ਪੜ੍ਹਿਆ ਲਿਖਿਆ ਨਹੀਂ ਹੈ ਤਾਂ ਉਸ ਨੂੰ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਦੱਸ ਦਈਏ ਕਿ ਲਾੜਾ ਅਤੇ ਲਾੜੀ ਗੁਆਂਗਡੋਂਗ ਸੂਬੇ ਵਿਚ ਸਥਿਤ ਯੂਨੀਵਰਸਿਟੀ ਤੋਂ ਵਿਦੇਸ਼ੀ ਅਧਿਐਨ ਵਿਚ ਗ੍ਰੈਜੂਏਟ ਹਨ।


Sunny Mehra

Content Editor

Related News