ਆਸਟਰੇਲੀਆ ਰਹਿੰਦੇ ਦੋ ਪੰਜਾਬੀ ਯਾਰਾਂ ਦੀ ਫ਼ਰਸ਼ ਤੋਂ ਅਰਸ਼ ਤੱਕ ਦੀ ਕਹਾਣੀ, 250 ਟਰੱਕਾਂ ਦੇ ਨੇ ਮਾਲਕ

04/30/2022 2:26:09 PM

ਮੈਲਬੌਰਨ - ਪੰਜਾਬੀਆਂ ਬਾਰੇ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਇਹ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਚਲੇ ਜਾਣ, ਉਥੇ ਜਾ ਕੇ ਮਿਹਨਤ ਅਤੇ ਇਮਾਨਦਾਰੀ ਨਾਲ ਸਰਦਾਰੀਆਂ ਹਮੇਸ਼ਾ ਹੀ ਕਾਇਮ ਰੱਖਦੇ ਹਨ। ਅਜਿਹੀ ਹੀ ਮਿਸਾਲ ਆਸਟ੍ਰੇਲੀਆ ਦੇ ਮੈਲਬੌਰਨ ਵਿਚ ਵੇਖਣ ਨੂੰ ਮਿਲੀ, ਜਿੱਥੇ 2 ਪੰਜਾਬੀਆਂ ਨੇ ਮਿਲ ਕੇ ਸਰਦਾਰ ਰੋਡਲਾਈਨਜ਼ ਦੇ ਨਾਮ 'ਤੇ ਟਰਾਂਸਪੋਰਟ ਖੋਲ੍ਹੀ ਹੋਈ ਹੈ। ਇਨ੍ਹਾਂ ਦੋਵਾਂ ਦੋਸਤਾਂ ਦੇ ਨਾਮ ਹਨ- ਜਸਵੀਰ ਸਿੰਘ ਸਮਰਾ ਅਤੇ ਗੁਰਵੀਰ ਸਿੰਘ ਧਾਲੀਵਾਲ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਡਰੱਗ ਤਸਕਰ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ 'ਤੇ ਸਿੰਗਾਪੁਰ ਨੇ ਦਿੱਤੀ ਇਹ ਪ੍ਰਤੀਕਿਰਿਆ

ਗੁਰਵੀਰ ਸਿੰਘ ਧਾਲੀਵਾਲ ਨੇ 2007 ਵਿਚ ਆਸਟ੍ਰੇਲੀਆ ਦੀ ਧਰਤੀ 'ਤੇ ਪੈਰ ਰੱਖਿਆ ਸੀ  ਅਤੇ ਜਸਵੀਰ ਸਿੰਘ ਸਮਰਾ 2010 ਵਿਚ ਆਸਟ੍ਰੇਲੀਆ ਆਏ ਸਨ। ਜਸਵੀਰ ਸਿੰਘ ਅਤੇ ਗੁਰਵੀਰ ਧਾਲੀਵਾਲ ਪਹਿਲਾਂ ਇਕ-ਦੂਜੇ ਦੇ ਗੁਆਂਢੀ ਸਨ ਅਤੇ ਇਕ-ਦੂਜੇ ਤੋਂ ਬਿਲਕੁਲ ਅਣਜਾਣ ਸਨ। ਇਨ੍ਹਾਂ ਦੋਵਾਂ ਦੀ ਮੁਲਾਕਾਤ 2013 ਵਿਚ ਹੋਈ ਸੀ। ਪਹਿਲਾਂ ਦੋਵਾਂ ਦੇ ਆਪਣੇ-ਆਪਣੇ ਟਰੱਕ ਸਨ ਅਤੇ ਬਾਅਦ ਵਿਚ ਦੋਵਾਂ ਨੇ ਆਪਣਾ ਬਿਜਨੈੱਸ ਇਕੱਠਾ ਕਰ ਲਿਆ। ਅੱਜ ਦੋਵੇਂ ਦੋਸਤ 250 ਟਰੱਕਾਂ ਦੇ ਮਾਲਕ ਹਨ।

ਇਹ ਵੀ ਪੜ੍ਹੋ: ਚੀਨੀ ਕਾਲਜਾਂ 'ਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਲਿਆ ਇਹ ਫ਼ੈਸਲਾ

ਗੁਰਵੀਰ ਸਿੰਘ ਧਾਲੀਵਾਲ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਦਿੜ੍ਹਬਾ ਨਾਲ ਅਤੇ ਜਸਵੀਰ ਸਿੰਘ ਸਮਰਾ ਦੋਆਬੇ ਨਾਲ ਸਬੰਧ ਰੱਖਦੇ ਹਨ। ਜਸਵੀਰ ਸਿੰਘ ਸਮਰਾ ਟਰਾਂਸਪੋਰਟਰ, ਬਿਲਡਰ ਅਤੇ ਕਬੱਡੀ ਪ੍ਰਮੋਟਰ ਵੀ ਹਨ। ਸਮਰਾ ਕੋਲ ਪਹਿਲਾਂ 2 ਟਰੱਕ ਸਨ। ਫਿਰ ਹੌਲੀ-ਹੌਲੀ 15-20 ਟਰੱਕ ਲੈ ਲਏ। ਉਸ ਤੋਂ ਬਾਅਦ ਸਮਰਾ ਦੀ ਮੁਲਾਕਾਤ ਧਾਲੀਵਾਲ ਨਾਲ ਹੋਈ। ਫਿਰ ਦੋਵਾਂ ਨੇ ਮਿਲ ਕੇ ਕੰਮ ਸ਼ੁਰੂ ਕੀਤਾ ਅਤੇ ਇਕੱਠੇ 18 ਟਰੱਕ ਹੋਰ ਖ਼ਰੀਦ ਲਏ। ਇਸ ਤਰ੍ਹਾਂ ਹੌਲੀ-ਹੌਲੀ ਇਨ੍ਹਾਂ ਦੋਵਾਂ ਨੇ ਮਿਲ ਕੇ ਆਪਣਾ ਕਾਰੋਬਾਰ ਵਧਾਇਆ। ਪਿਛਲੇ ਦਿਨੀਂ ਆਸਟਰੇਲੀਆ ਦੌਰੇ 'ਤੇ ਗਏ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਦੋਵਾਂ ਦੋਸਤਾਂ ਨਾਲ ਖ਼ਾਸ ਗੱਲਬਾਤ ਕੀਤੀ। ਸੁਣੋ ਦੋਵਾਂ ਦੋਸਤਾਂ ਦੀ ਫ਼ਰਸ਼ ਤੋਂ ਅਰਸ਼ ਤੱਕ ਦੀ ਕਹਾਣੀ ਦਾ ਸਫ਼ਰ...

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News