ਸਪੇਨ, ਫਰਾਂਸ ਤੇ ਪੁਰਤਗਾਲ ''ਚ ਤੂਫਾਨ ਕਾਰਨ 8 ਲੋਕਾਂ ਦੀ ਮੌਤ, ਬਿਜਲੀ ਠੱਪ

12/23/2019 10:22:34 AM

ਮੈਡ੍ਰਿਡ— ਸਪੇਨ, ਫਰਾਂਸ ਅਤੇ ਪੁਰਤਗਾਲ 'ਚ ਐਲਸਾ ਅਤੇ ਫੈਬੀਅਨ ਤੂਫਾਨ ਕਾਰਨ ਭਾਰੀ ਨੁਕਸਾਨ ਹੋਇਆ ਹੈ। ਸਥਾਨਕ ਮੀਡੀਆ ਮੁਤਾਬਕ ਐਤਵਾਰ ਤਕ 8 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ 6 ਦੀ ਸਪੇਨ 'ਚ ਅਤੇ 2 ਦੀ ਪੁਰਤਗਾਲ 'ਚ ਹੋਈ। ਤੂਫਾਨ ਪਿਛਲੇ ਦੋ ਦਿਨਾਂ ਤੋਂ ਜ਼ਿਆਦਾ ਤੇਜ਼ ਹੋ ਗਿਆ ਹੈ। ਇਸ ਕਾਰਨ ਤੇਜ਼ ਹਵਾਵਾਂ ਚੱਲੀਆਂ ਤੇ ਬਾਰਸ਼ ਹੋ ਰਹੀ ਹੈ। ਕਈ ਥਾਵਾਂ 'ਤੇ ਹੜ੍ਹ ਵਰਗੇ ਹਾਲਾਤ ਬਣੇ ਹਨ। ਕਈ ਰੂਟ 'ਤੇ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ 18 ਹਜ਼ਾਰ ਘਰਾਂ ਦੀ ਬਿਜਲੀ ਠੱਪ ਹੋ ਗਈ ਹੈ।

PunjabKesari

ਐਲਸਾ ਤੂਫਾਨ ਨੇ ਦੱਖਣੀ ਯੂਰਪੀ ਦੇਸ਼ਾਂ 'ਚ ਇਸ ਹਫਤੇ ਦੀ ਸ਼ੁਰੂਆਤ 'ਚ ਦਸਤਕ ਦਿੱਤੀ ਸੀ। ਜਦ ਐਲਸਾ ਦਾ ਅਸਰ ਘੱਟ ਹੋਇਆ ਅਤੇ ਇਹ ਬ੍ਰਿਟੇਨ ਵੱਲ ਵਧ ਗਿਆ ਤਦ ਦੂਜਾ ਤੂਫਾਨ ਫੈਬੀਅਨ ਆਇਆ। ਫੈਬੀਅਨ ਕਾਰਨ ਉੱਤਰ-ਪੱਛਮੀ ਸਪੇਨ 'ਚ ਹਵਾ ਦੀ ਰਫਤਾਰ 170 ਕਿਲੋਮੀਟਰ ਪ੍ਰਤੀ ਘੰਟੇ ਤਕ ਪੁੱਜ ਗਈ। ਇਸ ਮਗਰੋਂ 12 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ 13 ਫਲਾਈਟਾਂ ਦੇ ਰੂਟ ਬਦਲ ਦਿੱਤੇ ਗਏ।
 

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਸਪੇਨ ਦੇ ਗੈਲੀਸ਼ੀਆ 'ਚ ਪਾਵਰ ਲਾਈਨਾਂ ਨੁਕਸਾਨੀਆਂ ਗਈਆਂ ਅਤੇ 8000 ਘਰਾਂ 'ਚ ਬਿਜਲੀ ਨਹੀਂ ਹੈ। ਰਾਸ਼ਟਰੀ ਮੌਸਮ ਦਫਤਰ ਨੇ ਕਈ ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਹੈ। ਸਕੂਲ-ਕਾਲਜ ਬੰਦ ਹਨ। ਪਿਛਲੇ ਹਫਤੇ 1000 ਤੋਂ ਵਧੇਰੇ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

PunjabKesari

ਫਰਾਂਸ 'ਚ 14 ਸਥਾਨਾਂ 'ਤੇ ਆਰੈਂਜ ਅਲਰਟ ਜਾਰੀ ਹੈ। ਤਕਰੀਬਨ 10,000 ਘਰਾਂ ਨੂੰ ਬਿਜਲੀ ਸਪਲਾਈ ਰੋਕ ਦਿੱਤੀ ਗਈ ਹੈ। ਟਾਪੂਆਂ ਤਕ ਜਾਣ ਵਾਲੀਆਂ ਸੜਕਾਂ 'ਤੇ ਵੀ ਆਵਾਜਾਈ ਬਿਲਕੁਲ ਬੰਦ ਕਰ ਦਿੱਤੀ ਗਈ ਹੈ।


Related News