ਜਰਮਨੀ ''ਚ ਤੂਫਾਨ ਕਾਰਨ ਰੇਲ ਸੇਵਾ ਹੋਈ ਪ੍ਰਭਾਵਿਤ, ਪ੍ਰੇਸ਼ਾਨ ਹੋਏ ਯਾਤਰੀ

09/30/2019 2:46:06 PM

ਬਰਲਿਨ— ਜਰਮਨੀ 'ਚ ਤੂਫਾਨ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਤੇ ਕਈ ਟਰੇਨਾਂ ਰੱਦ ਕਰਨੀਆਂ ਪਈਆਂ। ਇਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਤੇਜ਼ ਹਵਾਵਾਂ ਚੱਲੀਆਂ ਤੇ ਤੂਫਾਨ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ। ਬਰਲਿਨ ਤੋਂ ਹੈਮਬਰਗ ਤੇ ਹੈਨੋਵਰ ਅਤੇ ਵੋਲਫਸਬਰਗ ਤੋਂ ਗੋਈਟਗਨ ਜਾਣ ਵਾਲੀਆਂ ਰੇਲਵੇ, ਸੇਵਾਵਾਂ ਬੰਦ ਰਹੀਆਂ, ਜੋ ਕਿ ਲੰਬੀ ਦੂਰੀ ਤੈਅ ਕਰਦੀਆਂ ਹਨ। ਇਸ ਤੋਂ ਇਲਾਵਾ ਹੈਮਬਰਗ ਤੋਂ ਹੈਨੋਵਰ ਤੇ ਬਰੇਮੈਨ ਜਾਣ ਵਾਲੇ ਰਸਤਿਆਂ ਨੂੰ ਕੁੱਝ ਦੇਰ ਬੰਦ ਕਰਨ ਮਗਰੋਂ ਖੋਲ੍ਹਿਆ ਗਿਆ। ਯਾਤਰੀਆਂ ਨੂੰ ਆਪਣੀਆਂ ਟਰੇਨਾਂ ਦਾ ਸਮਾਂ ਦੇਖ ਕੇ ਹੀ ਸਟੇਸ਼ਨ ਪੁੱਜਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਅਜੇ ਵੀ ਕਈ ਟਰੇਨਾਂ ਰੱਦ ਹਨ।

 

ਅਧਿਕਾਰੀਆਂ ਨੇ ਦੱਸਿਆ ਕਿ ਇੰਟਰ ਸਿਟੀ ਐਕਸਪ੍ਰੈੱਸ ਟਰੇਨ ਅੱਗੇ ਇਕ ਦਰੱਖਤ ਡਿੱਗ ਗਿਅ, ਜਿਸ ਕਾਰਨ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ। ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਕ 100 ਤੋਂ ਵਧੇਰੇ ਯਾਤਰੀ ਦੋ ਘੰਟਿਆਂ ਤੋਂ ਟਰੇਨ ਮੁੜ ਚੱਲਣ ਦਾ ਇੰਤਜ਼ਾਰ ਕਰ ਰਹੇ ਹਨ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕਿਸੇ ਹੋਰ ਟਰੇਨ ਜਾਂ ਵਾਹਨ ਰਾਹੀਂ ਸਟੇਸ਼ਨ ਤਕ ਪਹੁੰਚਾਇਆ ਜਾਵੇ।