ਕੁਈਨਜ਼ਲੈਂਡ ''ਚ ਆਇਆ ਤੇਜ਼ ਤੂਫਾਨ, ਕਈ ਘਰਾਂ ਨੂੰ ਪੁੱਜਾ ਨੁਕਸਾਨ

01/01/2018 6:10:04 PM

ਕੁਈਨਜ਼ਲੈਂਡ— ਆਸਟ੍ਰੇਲੀਆ 'ਚ ਨਵੇਂ ਸਾਲ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸਾਲ 2018 ਦੇ ਪਹਿਲੇ ਦਿਨ ਹੀ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ 'ਚ ਤੇਜ਼ ਤੂਫਾਨ ਆ ਗਿਆ। ਤੂਫਾਨ ਕਾਰਨ ਬਿਜਲੀ ਠੱਪ ਹੋ ਗਈ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੁਈਨਜ਼ਲੈਂਡ ਦੇ ਟਾਊਨ ਡਾਲਬੀ ਵਿਚ 100 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇਜ਼ ਹਵਾਵਾਂ ਚੱਲੀਆਂ। ਇਸ ਤੋਂ ਇਲਾਵਾ ਕੁਈਨਜ਼ਲੈਂਡ ਦੇ ਜਿਮਪੀ 'ਚ ਤੇਜ਼ ਬਿਜਲੀ ਚਮਕੀ, ਜਿਸ ਕਾਰਨ ਕੁਝ ਘਰਾਂ ਨੂੰ ਨੁਕਸਾਨ ਪੁੱਜਾ। ਛੱਤਾਂ ਨੁਕਸਾਨੀਆਂ ਗਈਆਂ ਅਤੇ ਘਰਾਂ ਦੇ ਕਮਰਿਆਂ ਅੰਦਰ ਧੂੰਆਂ ਹੋ ਗਿਆ। 
ਤੂਫਾਨ ਕਾਰਨ 5,000 ਘਰ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹੋਏ। ਕੁਈਨਜ਼ਲੈਂਡੇ ਦੇ ਸਨਸ਼ਾਈਨ ਕੋਸਟ 'ਚ ਤੂਫਾਨ ਕਾਰਨ ਦਰੱਖਤ ਉੱਖੜ ਕੇ ਘਰਾਂ 'ਤੇ ਡਿੱਗ ਗਏ। ਆਸਟ੍ਰੇਲੀਆ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੰਭਾਵਨਾ ਹੈ ਕਿ ਬ੍ਰਿਸਬੇਨ ਵਿਚ 30 ਮਿਲੀਮੀਟਰ ਤੱਕ ਮੀਂਹ ਪਵੇਗਾ ਅਤੇ ਤੇਜ਼ ਤੂਫਾਨ ਆ ਸਕਦਾ ਹੈ।