ਚੀਨ ''ਚ ਤੂਫਾਨ ''ਸਾਓਲਾ'' ਨੇ ਦਿੱਤੀ ਦਸਤਕ, ਸੁਰੱਖਿਅਤ ਥਾਵਾਂ ''ਤੇ ਪਹੁੰਚਾਏ ਗਏ ਕਰੀਬ 9 ਲੱਖ ਲੋਕ

09/02/2023 3:26:07 PM

ਬੀਜਿੰਗ (ਭਾਸ਼ਾ)- ਦੱਖਣੀ ਚੀਨ ਵਿਚ ਸ਼ਨੀਵਾਰ ਸਵੇਰੇ ਤੂਫਾਨ 'ਸਾਓਲਾ' ਨੇ ਦਸਤਕ ਦੇ ਦਿੱਤੀ। ਚੇਤਾਵਨੀ ਦੇ ਮੱਦੇਨਜ਼ਰ ਇੱਕ ਦਿਨ ਪਹਿਲਾਂ ਹੀ ਕਰੀਬ 9 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਸੀ। ਇਸ ਤੋਂ ਇਲਾਵਾ, ਤੂਫਾਨ ਕਾਰਨ ਹਾਂਗਕਾਂਗ ਦੇ ਜ਼ਿਆਦਾਤਰ ਹਿੱਸੇ ਅਤੇ ਤੱਟਵਰਤੀ ਦੱਖਣੀ ਚੀਨ ਦੇ ਹੋਰ ਹਿੱਸਿਆਂ ਵਿਚ ਵਪਾਰਕ ਗਤੀਵਿਧੀਆਂ, ਆਵਾਜਾਈ ਸੇਵਾਵਾਂ ਅਤੇ ਸਕੂਲ ਬੰਦ ਕਰ ਦਿੱਤੇ ਗਏ। ਗੁਆਂਗਡੋਂਗ ਸੂਬੇ ਦੇ ਮੌਸਮ ਵਿਗਿਆਨ ਬਿਊਰੋ ਨੇ ਕਿਹਾ ਕਿ ਹਾਂਗਕਾਂਗ ਦੇ ਬਿਲਕੁਲ ਦੱਖਣ ਵਿਚ ਜ਼ੁਹਾਈ ਸ਼ਹਿਰ ਵਿਚ ਤੜਕੇ 3:30 ਵਜੇ ਇਹ ਸ਼ਕਤੀਸ਼ਾਲੀ ਤੂਫਾਨ ਆਇਆ।

ਇਹ ਵੀ ਪੜ੍ਹੋ: ਕੈਸ਼ ਵੈਨ ਲੁੱਟਣ ਦੀ ਯੋਜਨਾ ਬਣਾ ਰਹੇ ਹਥਿਆਰਬੰਦਾਂ ਤੇ ਪੁਲਸ ਵਿਚਾਲੇ ਮੁਕਾਬਲਾ, 18 ਲੁਟੇਰੇ ਢੇਰ

ਭਵਿੱਖਬਾਣੀ ਕੀਤੀ ਗਈ ਸੀ ਕਿ ਤੂਫਾਨ 17 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੁਆਂਗਡੋਂਗ ਤੱਟ ਦੇ ਨਾਲ ਦੱਖਣ-ਪੱਛਮੀ ਦਿਸ਼ਾ ਵੱਲ ਅੱਗੇ ਵਧੇਗਾ ਪਰ ਇਹ ਪਹਿਲਾਂ ਹੀ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ। ਚੇਤਾਵਨੀ ਨੂੰ ਵੇਖਦੇ ਹੋਏ ਸ਼ੁੱਕਰਵਾਰ ਨੂੰ ਹੀ ਗੁਆਂਗਡੋਂਗ ਵਿੱਚ 7,80,000 ਲੋਕਾਂ ਨੂੰ ਉੱਚ ਜੋਖਮ ਵਾਲੇ ਖੇਤਰਾਂ ਤੋਂ ਬਾਹਰ ਕੱਢ ਲਿਆ ਗਿਆ, ਜਦੋਂ ਕਿ ਗੁਆਂਢੀ ਫੁਜਿਆਨ ਸੂਬੇ ਵਿੱਚ 1,00,000 ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਜ਼ਿਆਦਾਤਰ ਕੰਮਕਾਜੀ ਲੋਕ ਘਰਾਂ ਵਿੱਚ ਹੀ ਰਹੇ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਸਕੂਲਾਂ ਨੂੰ ਅਗਲੇ ਹਫ਼ਤੇ ਤੱਕ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਮੂਲ ਦੇ ਥਰਮਨ ਨੇ ਜਿੱਤੀ ਰਾਸ਼ਟਰਪਤੀ ਚੋਣ, PM ਮੋਦੀ ਨੇ ਦਿੱਤੀ ਵਧਾਈ

ਹਾਂਗਕਾਂਗ ਦਾ ਸ਼ੇਅਰ ਬਾਜ਼ਾਰ ਸ਼ੁੱਕਰਵਾਰ ਨੂੰ ਬੰਦ ਰਿਹਾ। ਇਸ ਤੋਂ ਇਲਾਵਾ ਕਰੀਬ 460 ਉਡਾਣਾਂ ਦੇ ਰੱਦ ਹੋਣ ਕਾਰਨ ਸੈਂਕੜੇ ਲੋਕ ਹਵਾਈ ਅੱਡੇ 'ਤੇ ਫਸੇ ਰਹੇ। ਨਿਊਜ਼ ਚੈਨਲ ‘ਸੀਸੀਟੀਵੀ’ ਨੇ ਆਪਣੀ ਖ਼ਬਰ ਵਿੱਚ ਦੱਸਿਆ ਕਿ ਰੇਲਵੇ ਅਧਿਕਾਰੀਆਂ ਨੇ ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਸ਼ਾਮ ਤੱਕ ਗੁਆਂਗਡੋਂਗ ਸੂਬੇ ਤੋਂ ਆਉਣ-ਜਾਣ ਵਾਲੀਆਂ ਟਰੇਨਾਂ ਦੇ ਸੰਚਾਲਨ ਨੂੰ ਰੋਕ ਦਿੱਤਾ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ ਤੋਂ ਮਾੜੀ ਖ਼ਬਰ, ਝੂਠੀ ਸ਼ਾਨ ਲਈ ਪਿਓ ਨੇ 25 ਸਾਲਾ ਡਾਕਟਰ ਧੀ ਦਾ ਕੀਤਾ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry