ਕੈਨੇਡਾ ''ਚ ਨਵੇਂ ਆਉਣ ਵਾਲੇ ਪਰਵਾਸੀਆਂ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕੀਤਾ ਵੱਡਾ ਐਲਾਨ (ਵੀਡੀਓ)

08/28/2015 5:16:45 PM


ਟੋਰਾਂਟੋ— ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕੱਲ੍ਹ ਮਾਰਖਮ ਵਿਖੇ ਪਰਵਾਸੀਆਂ ਦੇ ਸੁਧਾਰਾਂ ਬਾਰੇ ਵੱਡੇ ਐਲਾਨ ਕੀਤੇ। ਹਾਰਪਰ ਨੇ ਵਿਦੇਸ਼ੀ ਕਰਾਡੈਂਸ਼ੀਅਲ ਨੂੰ ਮਾਨਤਾ ਦੇਣ ਦਾ ਵਾਅਦਾ ਕੀਤਾ ਤਾਂ ਜੋ ਕੈਨੇਡਾ ਵਿਚ ਆਏ ਪੜ੍ਹੇ-ਲਿਖੇ ਨੌਜਵਾਨ ਇੱਥੇ ਆਪਣੀ ਯੋਗਤਾ ਅਨੁਸਾਰ ਕੰਮ ਪ੍ਰਾਪਤ ਕਰ ਸਕਣ। ਹਾਰਪਰ ਨੇ ਇਹ ਐਲਾਨ ਕੈਨੇਡਾ ਦੀਆਂ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕੀਤੇ ਹਨ, ਜਿਨ੍ਹਾਂ ਦਾ ਮੁੱਖ ਫੋਕਸ ਪਰਵਾਸੀਆਂ ''ਤੇ ਹੈ।
ਹਾਰਪਰ ਨੇ ਵਿਦੇਸ਼ੀ ਕਰਾਡੈਂਸ਼ੀਅਲ ਨੂੰ ਕੈਨੇਡਾ ਵਿਚ ਮਾਨਤਾ ਦੇਣ ਲਈ ਪ੍ਰੋਗਰਾਮ ਸ਼ੁਰੂ ਕਰਨ ਲਈ ਨਵੀਂ ਰਾਸ਼ੀ ਦਾ ਵੀ ਐਲਾਨ ਕੀਤਾ ਹੈ। ਇਸ ਪ੍ਰਾਜੈਕਟ ਅਧੀਨ ਹਾਰਪਰ ਨੇ ਵੀਰਵਾਰ ਨੂੰ ਕੈਨੇਡਾ ''ਚ ਨਵੇਂ ਆਉਣ ਵਾਲੇ 20 ਹਜ਼ਾਰ ਪਰਵਾਸੀਆਂ ਲਈ ਕਰਜਿਆਂ ਦਾ ਐਲਾਨ ਕੀਤਾ ਤਾਂ ਜੋ ਇਮੀਗ੍ਰਾਂਟ ਇੱਥੇ ਆ ਕੇ ਆਪਣੀਆਂ ਡਿਗਰੀਆਂ ਨੂੰ ਮਾਨਤਾ ਪ੍ਰਾਪਤ ਕਰਵਾ ਸਕਣ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਡਾਕਟਰੀ ਅਤੇ ਇੰਜ਼ੀਨੀਅਰਿੰਗ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਆਏ ਨੌਜਵਾਨ ਹੋਟਲਾਂ ਵਿਚ ਕੰਮ ਕਰ ਰਹੇ ਜਾਂ ਫਿਰ ਟੈਕਸੀਆਂ ਚਲਾ ਰਹੇ ਹਨ ਜੋ ਕਿ ਬਹੁਤ ਮੰਦਭਾਗਾ ਹੈ।  


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

This news is News Editor Kulvinder Mahi