ਸ਼ੂਗਰ ਤੋਂ ਰਹਿਣਾ ਹੈ ਦੂਰ ਤਾਂ ਖਾਓ ਅਖਰੋਟ

07/01/2018 1:30:51 AM

ਵਾਸ਼ਿੰਗਟਨ—ਐਂਟੀਆਕਸੀਡੈਂਟ ਨਾਲ ਭਰਪੂਰ ਅਖਰੋਟ ਨੂੰ ਰੋਜ਼ਾਨਾ ਖਾਣ ਨਾਲ ਟਾਈਪ-2 ਡਾਇਬਟੀਜ਼ ਦੇ ਹੋਣ ਦਾ ਖਤਰਾ ਲਗਭਗ ਅੱਧਾ ਰਹਿ ਜਾਂਦਾ ਹੈ। ਜਦੋਂ ਕਿ ਅਖਰੋਟ ਨਾ ਖਾਣ ਵਾਲਿਆਂ ਵਿਚ ਇਸਦਾ ਖਤਰਾ ਦੁੱਗਣਾ ਹੁੰਦਾ ਹੈ। 34 ਹਜ਼ਾਰ ਲੋਕਾਂ ਉੱਪਰ ਕੀਤੇ ਗਏ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ।
ਅਧਿਐਨ ਦੇ ਨਤੀਜੇ ਦੇਖਣ ਨਾਲ ਸਮਝ ਵਿਚ ਆਉਂਦਾ ਹੈ ਕਿ ਰੋਜ਼ਾਨਾ 3 ਟੇਬਲ ਸਪੂਨ ਅਖਰੋਟ ਖਾਣ ਨਾਲ ਸ਼ੂਗਰ ਹੋਣ ਦਾ ਖਦਸ਼ਾ 47 ਫੀਸਦੀ ਤੱਕ ਘੱਟ ਹੋ ਜਾਂਦਾ ਹੈ। ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਖੋਜਕਾਰਾਂ ਨੇ ਇਹ ਅਧਿਐਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਡਾਇਬਟੀਜ਼ ਅਤੇ ਅਖਰੋਟ ਦੀ ਖਪਤ ਵਿਚ ਇਕ ਅਹਿਮ ਸੰਬੰਧ ਦੇਖਣ ਨੂੰ ਮਿਲਦਾ ਹੈ। ਅਖਰੋਟ 'ਤੇ ਹੋਈ ਹੋਰ ਖੋਜ ਵਿਚ ਵਿਗਿਆਨੀ ਇਹ ਵੀ ਦੱਸਦੇ ਹਨ ਕਿ ਅਖਰੋਟ ਖਾਣ ਨਾਲ ਦਿਲ ਸੰਬੰਧੀ ਬੀਮਾਰੀਆਂ ਦਾ ਖਦਸ਼ਾ ਵੀ ਘਟ ਜਾਂਦਾ ਹੈ।


Related News