ਏਥੰਸ ਨੇ 27 ਸਾਲ ਬਾਅਦ ਸਥਾਪਿਤ ਕੀਤੀ ਸਿਕੰਦਰ ਮਹਾਨ ਦੀ ਮੂਰਤੀ

04/19/2019 3:51:19 PM

ਏਥੰਸ (ਏ.ਐਫ.ਪੀ.)- ਏਥੰਸ ਨੇ ਸਿਕੰਦਰ ਮਹਾਨ ਦੀ ਪਹਿਲੀ ਮੂਰਤੀ ਸ਼ੁੱਕਰਵਾਰ ਨੂੰ ਸਥਾਪਿਤ ਕੀਤੀ। ਇਹ ਪ੍ਰਾਜੈਕਟ ਨੌਕਰਸ਼ਾਹੀ ਵੱਲੋਂ ਤਕਰੀਬਨ ਤਿੰਨ ਦਹਾਕੇ ਤੱਕ ਹੋਈ ਦੇਰੀ ਦਾ ਸ਼ਿਕਾਰ ਰਹੀ। ਮੱਧ ਏਥੰਸ ਵਿਚ ਲਾਰਡ ਬਾਇਰੋਨ ਦੀ ਮੂਰਤੀ ਸਾਹਮਣੇ ਨੌਜਵਾਨ ਸਿਕੰਦਰ ਦੀ ਘੁੜਸਵਾਰੀ ਕਰਦੇ ਹੋਏ ਕਾਂਸੇ ਨਾਲ ਬਣੀ 350 ਮੀਟਰ ਮੂਰਤੀ ਖੜੀ ਕੀਤੀ ਗਈ। ਏਥੰਸਸ ਮੁਤਾਬਕ ਇਹ ਮੂਰਤੀ 1972 ਵਿਚ ਪੂਰੀ ਕਰ ਲਈ ਗਈ ਸੀ ਅਤੇ ਦੇਸ਼ ਨੇ 1992 ਵਿਚ ਇਸ ਨੂੰ ਅਜਿਹੇ ਸਮੇਂ ਵਿਚ ਹਾਸਲ ਕੀਤੀ ਸੀ ਜਦੋਂ ਮਕਦੂਨੀਆ ਗਣਤੰਤਰ ਦੇ ਨਾਲ ਨਾਂ 'ਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਰਾਸ਼ਟਰਵਾਦ ਦੀ ਭਾਵਨਾ ਸਿਖਰ 'ਤੇ ਸੀ। ਏਥੰਸ ਦੇ ਮੇਅਰ ਗਿਓਰਗੋਸ ਕਮਿਨੀਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਕਦਮ ਦਾ ਮਕਦੂਨੀਆ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਚੌਥੀ ਸ਼ਤਾਬਦੀ ਈਸਾ ਪੂਰਵ ਦੇ ਯੋਧੇ ਦਾ ਜਨਮ ਅੱਜ ਦੇ ਯੂਨਾਨ ਦੇ ਉੱਤਰੀ ਖੇਤਰ ਮਕਦੂਨੀਆ ਵਿਚ ਹੋਇਆ ਸੀ ਜੋ ਯੂਨਾਨੀਆਂ ਲਈ ਨਾਇਕ ਹਨ।


Sunny Mehra

Content Editor

Related News