ਅੱਧੀ ਰਾਤ ਮਗਰੋਂ ਅਚਾਨਕ ਨਿਕਲਣ ਲੱਗਦਾ ਹੈ ਇਸ ਕੁੜੀ ਦੀਆਂ ਅੱਖਾਂ ''ਚੋਂ ਖੂਨ, ਜਾਣੋ ਪੂਰਾ ਮਾਮਲਾ

07/23/2017 1:54:13 PM

ਵਾਸ਼ਿੰਗਟਨ— ਹਵਾਈ 'ਚ ਰਹਿਣ ਵਾਲੀ ਇਸ ਔਰਤ ਦਾ ਨਾਂ ਲਿਨੀ ਇਕੇਦਾ ਹੈ। ਇਹ ਤਕਰੀਬਨ 30 ਡਾਕਟਰਾਂ ਕੋਲੋਂ ਇਲਾਜ ਕਰਵਾ ਚੁੱਕੀ ਹੈ ਪਰ ਪਰੇਸ਼ਾਨੀ ਅਜੇ ਵੀ ਬਣੀ ਹੋਈ ਹੈ। ਮਾਹਿਰਾਂ ਨੇ ਕਿਹਾ ਹੈ ਕਿ ਇਹ ਦੁਰਲਭ ਬੀਮਾਰੀ 'ਗਾਰਡਨਰ ਸਿੰਡਰੋਮ' ਨਾਲ ਗ੍ਰਸਤ ਹੈ। ਅਕਸਰ ਰਾਤ ਦੇ 2 ਵਜੇ ਤੋਂ ਸਵੇਰੇ 5 ਵਜੇ ਤਕ ਉਸ ਦੀਆਂ ਅੱਖਾਂ 'ਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਉਸ ਨੇ ਕਿਹਾ ਕਿ ਉਸ ਦੀਆਂ ਅੱਖਾਂ 'ਚੋਂ ਜਦ ਖੂਨ ਨਿਕਲਦਾ ਹੈ ਤਾਂ ਦਰਦ ਨਹੀਂ ਹੁੰਦੀ ਪਰ ਸੋਜ ਤੇ ਜਲਨ ਹੁੰਦੀ ਹੈ। 


ਉਸ ਦੇ ਹੱਥਾਂ-ਪੈਰਾਂ 'ਤੇ ਲਾਲ ਰੰਗ ਦੇ ਨਿਸ਼ਾਨ ਬਣ ਜਾਂਦੇ ਹਨ। ਦੇਖਣ 'ਚ ਲੱਗਦਾ ਹੈ ਕਿ ਕਿਸੇ ਨੇ ਇਸ ਦੇ ਜ਼ੋਰ-ਜ਼ੋਰ ਨਾਲ ਲੋਹੇ ਨਾਲ ਵਾਰ ਕੀਤਾ ਹੋਵੇ ਅਤੇ ਉਸ ਸਮੇਂ ਉਸ ਦਾ ਸਰੀਰ ਦਰਦ ਕਰਨ ਲੱਗ ਜਾਂਦਾ ਹੈ। ਫਿਰ ਕੁੱਝ ਦਿਨਾਂ ਬਾਅਦ ਉਸ ਦੇ ਬੁੱਲ੍ਹ ਆਪਣੇ-ਆਪ ਕੱਟ ਹੋ ਜਾਂਦੇ ਹਨ। ਇਸ ਕਾਰਨ ਲਿਨੀ ਦੀ ਮਾਂ ਲਿਨੀ ਨਾਲ ਸੌਂਦੀ ਅਤੇ ਦੇਖਦੀ ਰਹਿੰਦੀ ਹੈ ਕਿ ਕਿਤੇ ਉਸ ਦਾ ਖੂਨ ਵਧੇਰੇ ਤਾਂ ਨਹੀਂ ਨਿਕਲ ਰਿਹਾ। ਲਿਨੀ ਨੇ ਕਿਹਾ ਕਿ ਉਸ ਦਾ ਪਰਿਵਾਰ ਉਸ ਦੇ ਨਾਲ ਹੈ। ਇਸ ਲਈ ਉਹ ਕਦੇ ਵੀ ਕਮਜ਼ੋਰ ਨਹੀਂ ਪਈ।