ਚੀਨ ''ਚ ਸਥਾਨਕ ਸਰਕਾਰੀ ਦਫਤਰਾਂ ਨੂੰ ਰਾਜਧਾਨੀ ਤੋਂ ਬਾਹਰ ਕਰਨ ਦਾ ਕੰਮ ਸ਼ੁਰੂ

11/30/2018 8:04:57 PM

ਬੀਜਿੰਗ — ਬੀਜਿੰਗ 'ਚ ਭੀੜ-ਭਾੜ ਘੱਟ ਕਰਨ ਅਤੇ ਪ੍ਰਦੂਸ਼ਣ 'ਤੇ ਲਗਾਮ ਲਾਉਣ ਲਈ ਚੀਨ ਨੇ ਸਰਕਾਰੀ ਦਫਤਰਾਂ ਨੂੰ ਰਾਜਧਾਨੀ ਤੋਂ 100 ਕਿਲੋਮੀਟਰ ਦੂਰ ਲਿਜਾਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਾਲ ਦੀ ਸ਼ੁਰੂਆਤ 'ਚ ਚੀਨ ਨੇ ਬੀਜਿੰਗ ਦੇ ਗੁਆਂਢ ਸਥਿਤ ਸੂਬੇ 'ਚ ਵਿਸ਼ੇਸ਼ ਆਰਥਿਕ ਖੇਤਰ ਬਣਾਉਣ ਦਾ ਐਲਾਨ ਕੀਤਾ ਸੀ। ਹੇਬੇਈ ਸੂਬੇ ਦਾ ਜਿਓਂਗਨ ਨਿਊ ਏਰੀਆ ਬੀਜਿੰਗ-ਤਿਆਨਜਿਨ-ਹੇਬੇਈ ਖੇਤਰ ਦੇ ਇਕਸਾਰ ਵਿਕਾਸ ਦੇ ਅੰਦਰ ਹਨ।
ਮੀਡੀਆ ਦੀਆਂ ਖਬਰਾਂ 'ਚ ਪਹਿਲਾਂ ਆਖਿਆ ਗਿਆ ਸੀ ਕਿ ਬੀਜਿੰਗ 'ਚ 2.17 ਕਰੋੜ ਦੀ ਆਬਾਦੀ ਹੈ ਅਤੇ 2020 ਤੱਕ ਇਸ ਨੂੰ 2.3 ਕਰੋੜ ਤੱਕ ਸੀਮਤ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ। ਸਰਕਾਰੀ 'ਚਾਈਨਾ ਡੇਲੀ' ਮੁਤਾਬਕ ਬੀਜਿੰਗ ਨਿਗਮ ਸਰਕਾਰੀ ਦਫਤਰਾਂ ਦੇ ਕੁਝ ਹਿੱਸਿਆਂ ਨੂੰ ਰੁਝੇਵੀ ਥਾਂ ਤੋਂਗਝਾਓ 'ਚ ਨਵੇਂ ਸਰਕਾਰੀ ਇਮਾਰਤਾਂ 'ਚ ਲਿਜਾਇਆ ਗਿਆ ਹੈ। ਯੋਜਨਾ ਮੁਤਾਬਕ ਬੀਜਿੰਗ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਤੋਂਗਝਾਓ 'ਚ ਟ੍ਰਾਂਸਫਰ ਕਰਨਾ ਹੈ। ਇਸ ਨਾਲ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ 'ਚ ਆਬਾਦੀ ਦਾ ਬੋਝ ਘਟੇਗਾ ਅਤੇ ਆਵਾਜਾਈ 'ਚ ਵੀ ਸਹੂਲੀਅਤ ਹੋਵੇਗੀ।