ਕਾਹਿਰਾ 'ਚ 'ਅਤੁਲਿਆ ਭਾਰਤ' ਮੁਹਿੰਮ ਸ਼ੁਰੂ

09/24/2017 11:44:16 PM

ਕਾਹਿਰਾ — ਭਾਰਤ ਨੇ ਮਿਸਰ 'ਚ ਯਾਤਰੀਆਂ ਨੂੰ ਰੁਝਾਉਣ ਲਈ ਅਤੇ ਉਨ੍ਹਾਂ ਨੂੰ ਦੇਸ਼ 'ਚ ਛੁੱਟੀਆਂ ਬਿਤਾਉਣ ਦੇ ਵਿਕਲਪਾਂ ਤੋਂ ਜਾਣੂ ਕਰਾਉਣ ਲਈ ਐਤਵਾਰ ਨੂੰ ਇਕ ਮੁਹਿੰਮ ਸ਼ੁਰੂ ਕੀਤੀ। 
ਮਹੀਨੇ ਭਰ ਚੱਲਣ ਵਾਲੇ 'ਅਤੁਲਿਆ ਭਾਰਤ' ਅਭਿਆਨ ਦਾ ਆਯੋਜਨ ਰਾਜਧਾਨੀ ਕਾਹਿਰਾ 'ਚ ਭਾਰਤੀ ਦੂਤਘਰ ਨੇ ਦੁਬਈ ਸਥਿਤ ਭਾਰਤ ਸੈਰ-ਸਪਾਟਾ ਦਫਤਰ, ਕਾਹਿਰਾ ਗਵਰਨਰ ਦਫਤਰ ਅਤੇ ਕਾਹਿਰਾ ਪਬਲਿਕ ਟਰਾਂਸਪੋਰਟ ਅਥਾਰਿਟੀ ਦੇ ਸਹਿਯੋਗ ਨਾਲ ਕੀਤਾ ਹੈ। 
ਇਸ ਮੁਹਿੰਮ ਦੇ ਮਿਸਰ 'ਚ ਨਿਯੁਕਤ ਭਾਰਤ ਦੇ ਰਾਜਦੂਤ ਸੰਜੇ ਭੱਟਾਚਾਰਿਆ ਅਤੇ ਕਾਹਿਰਾ ਦੇ ਗਵਰਨਰ ਅਤੀਫ ਅਬਦੇਲ ਹਾਮਿਦ ਅਤੇ ਕਾਹਿਰਾ ਟਰਾਂਸਪੋਰਟ ਅਥਾਰਿਟੀ ਦੇ ਅਧਿਕਾਰੀਆਂ ਨੇ ਸੰਯੁਕਤ ਰੂਪ ਨਾਲ ਸ਼ੁਭਆਰੰਭ ਕੀਤਾ। 
ਇਸ ਮੁਹਿੰਮ ਦੇ ਤਹਿਤ ਟਰਾਂਸਪੋਰਟ ਅਥਾਰਿਟੀ ਦੀਆਂ 12 ਬੱਸਾਂ ਭਾਰਤ ਦੇ ਵੱਖ-ਵੱਖ ਸੈਰ-ਸਪਾਟਿਆਂ ਵਾਲੀਆਂ ਇਮਾਰਤਾਂ ਦੀ ਝੱਲਕ ਦਿਖਾਉਣਗੀਆਂ ਅਤੇ ਭਾਰਤ ਦੀ ਸੰਸਕ੍ਰਿਤੀ, ਤਿਉਹਾਰ, ਸਮਾਰਕ ਅਤੇ ਵੱਖ-ਵੱਖ ਭੋਜਨਾਂ ਤੋਂ ਜਾਣੂ ਕਰਾਉਣਗੀਆਂ।