ਸਿਡਨੀ ''ਚ ਚਾਕੂ ਨਾਲ ਵਿੰਨ੍ਹਿਆ ਗਿਆ ਵਿਅਕਤੀ, ਪੁਲਸ ਮਾਮਲੇ ਦੀ ਜਾਂਚ ''ਚ ਜੁਟੀ

04/16/2017 10:16:09 AM

ਸਿਡਨੀ— ਪੱਛਮੀ ਸਿਡਨੀ ''ਚ ਐਤਵਾਰ ਨੂੰ ਹੋਈ ਛੁਰੇਬਾਜ਼ੀ ''ਚ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਛੁਰੇਬਾਜ਼ੀ ਦੀ ਘਟਨਾ ਵਹਾਲੈਨ ਕਸਬੇ ''ਚ ਵਾਪਰੀ। ਇੱਥੇ ਇੱਕ ਘਰ ਦੇ ਬਾਹਰ ਦੋ ਵਿਅਕਤੀ ਅਤੇ ਇੱਕ ਔਰਤ (23), ਇੱਕ 39 ਸਾਲਾ ਵਿਅਕਤੀ ਨਾਲ ਲੜਾਈ-ਝਗੜਾ ਕਰਨ ਲੱਗ ਪਏ। ਇਸ ਦੌਰਾਨ ਉਨ੍ਹਾਂ ਨੇ ਉਸ ਦੀ ਛਾਤੀ ''ਤੇ ਚਾਕੂ ਨਾਲ ਵਾਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਤੁਰੰਤ ਉਕਤ ਘਰ ''ਚ ਪਹੁੰਚੀ ਅਤੇ ਪੀੜਤ ਨੂੰ ਵੈਸਟਮੀਡ ਹਸਪਤਾਲ ਲੈ ਗਈ। ਇੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੇ ਸੰਬੰਧ ''ਚ ਉਸ ਨੇ 23 ਸਾਲਾ ਔਰਤ ਨੂੰ ਹਿਰਾਸਤ ''ਚ ਲੈ ਕੇ ਉਸ ਦੇ ਵਿਰੁੱਧ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।