ਸ਼੍ਰੀਲੰਕਾਈ ਕਾਰਡੀਨਲ ਨੇ ਕ੍ਰਿਸਮਸ ਸਾਦਗੀ ਨਾਲ ਮਨਾਉਣ ਦੀ ਕੀਤੀ ਅਪੀਲ

12/25/2019 6:32:06 PM

ਕੋਲੰਬੋ- ਸਥਾਨਕ ਕੈਥੋਲਿਕ ਚਰਚ ਦੇ ਮੁਖੀ ਕਾਰਡੀਨਲ ਮੈਲਕਮ ਰੰਜੀਥ ਨੇ ਅਪ੍ਰੈਲ ਵਿਚ ਹੋਏ ਈਸਟਰ ਅੱਤਵਾਦੀ ਹਮਲੇ ਵਿਚ ਮਾਰੇ ਗਏ 250 ਤੋਂ ਵਧੇਰੇ ਲੋਕਾਂ ਦੀ ਯਾਦ ਵਿਚ ਇਸ ਵਾਰ ਕ੍ਰਿਸਮਸ ਸਾਦਗੀ ਨਾਲ ਮਨਾਉਣ ਦੀ ਅਪੀਲ ਕੀਤੀ। ਸ਼੍ਰੀਲੰਕਾ ਵਿਚ 21 ਅਪ੍ਰੈਲ ਨੂੰ ਈਸਟਰ ਐਤਵਾਰ ਦੇ ਦਿਨ ਚਰਚਾਂ ਤੇ ਲਗਜ਼ਰੀ ਹੋਟਲਾਂ 'ਤੇ ਕਈ ਆਤਮਘਾਤੀ ਹਮਲਿਆਂ ਵਿਚ 258 ਲੋਕ ਮਾਰੇ ਗਏ ਸਨ, ਜਿਹਨਾਂ ਵਿਚ ਭਾਰਤੀ ਵੀ ਸ਼ਾਮਲ ਸਨ।

ਰੰਜੀਥ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਕ੍ਰਿਸਮਸ ਬੇਸ਼ੱਕ ਇਕ ਖੁਸ਼ੀ ਦਾ ਮੌਕਾ ਹੈ ਪਰ ਚੰਗਾ ਹੋਵੇਗਾ ਕਿ ਇਸ ਨੂੰ ਸਾਦਗੀ ਨਾਲ ਮਨਾਇਆ ਜਾਵੇ। ਉਹਨਾਂ ਨੇ ਅੱਧੀ ਰਾਤ ਦੀ ਪ੍ਰਾਰਥਨਾ ਦੇ ਲਈ ਪੱਛਮੀ ਤੱਟੀ ਖੇਤਰ ਨੇਗੋਮਬੋ ਵਿਚ ਸਥਿਤ ਬੰਬ ਧਮਾਕੇ ਕਾਰਨ ਤਬਾਹ ਹੋਏ ਕਾਟੁਵਾਪੀਟੀਆ ਚਰਚ ਨੂੰ ਚੁਣਿਆ। ਚਰਚਾਂ ਦੇ ਨੇੜੇ ਸੁਰੱਖਿਆ ਬਲਾਂ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ।

Baljit Singh

This news is Content Editor Baljit Singh