ਸ਼੍ਰੀਲੰਕਾ ''ਚ ਸੋਮਵਾਰ ਨੂੰ ਹਟੇਗਾ ਦੇਸ਼ ਵਿਆਪੀ ਕਰਫਿਊ, ਕੋਰੋਨਾ ਮਰੀਜ਼ਾਂ ਦੀ ਗਿਣਤੀ 400 ਪਾਰ

04/25/2020 3:00:13 PM

ਕੋਬੰਲੋ- ਸ਼੍ਰੀਲੰਕਾ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿਚ ਲਾਏ ਗਏ ਕਰਫਿਊ ਨੂੰ ਸੋਮਵਾਰ ਨੂੰ ਹਟਾ ਰਿਹਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ 400 ਤੋਂ ਪਾਰ ਹੋ ਗਏ ਹਨ। ਦੇਸ਼ ਵਿਚ ਇਨਫੈਕਸ਼ਨ ਦੇ ਸਭ ਤੋਂ ਵਧੇਰੇ 49 ਮਾਮਲੇ ਸ਼ੁੱਕਰਵਾਰ ਨੂੰ ਦਰਜ ਕੀਤੇ ਗਏ ਸਨ। 

ਸ਼ੁੱਕਰਵਾਰ ਨੂੰ ਇਥੇ 414 ਮਾਮਲੇ ਦਰਜ ਕੀਤੇ ਗਏ ਹਨ, ਜਿਹਨਾਂ ਵਿਚੋਂ 100 ਲੋਕ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਉਥੇ ਹੀ 6 ਲੋਕਾਂ ਦੀ ਇਥੇ ਮੌਤ ਵੀ ਹੋ ਚੁੱਕੀ ਹੈ। ਸੋਮਵਾਰ ਨੂੰ ਇਥੇ ਕਰਫਿਊ ਹਟਾਉਣ ਦੇ ਫੈਸਲੇ ਤੋਂ ਬਾਅਦ ਇਕ ਕਿਆਸ ਲਾਏ ਜਾ ਰਹੇ ਹਨ ਕਿ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਥੇ ਮੁੜ ਕਰਫਿਊ ਲਾਇਆ ਜਾ ਸਕਦਾ ਹੈ। ਨਾਲ ਹੀ ਸਖਤ ਦਿਸ਼ਾ-ਨਿਰਦੇਸ਼ ਦਿੱਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਇਥੋਂ ਦੀ ਸਰਕਾਰ ਵਿਚਾਰ ਕਰ ਰਹੀ ਸੀ ਕਿ ਕਰਫਿਊ ਵਿਚ ਢਿੱਲ ਦਿੱਤੀ ਜਾ ਸਕਦੀ ਹੈ ਪਰ ਵਧਦੇ ਇਨਫੈਕਸ਼ਨ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਵਿਚਾਰ ਤਿਆਗ ਦਿੱਤਾ ਹੈ। 27 ਅਪ੍ਰੈਲ ਸਵੇਰੇ ਪੰਜ ਵਜੇ ਕਰਫਿਊ ਹਟਾ ਲਿਆ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੁਝ ਖੇਤਰਾਂ ਵਿਚ ਇਨਫੈਕਸ਼ਨ ਦਾ ਖਤਰਾ ਘੱਟ ਹੋਣ 'ਤੇ ਰਾਹਤ ਦਿੱਤੀ ਗਈ ਸੀ। 


Baljit Singh

Content Editor

Related News