ਭਾਰਤ ਦੇ ਰਣਨੀਤਕ ਹਿੱਤਾਂ ਦਾ ਰਾਖੀ ਕਰਦਾ ਰਹੇਗਾ ਸ਼੍ਰੀਲੰਕਾ : ਵਿਦੇਸ਼ ਸਕੱਤਰ ਜੈਨਾਥ

08/25/2020 2:24:27 AM

ਕੋਲੰਬੋ (ਇੰਟ.)- ਅਹੁਦਾ ਸੰਭਾਲਣ ਤੋਂ ਕੁਝ ਹੀ ਦਿਨਾਂ ਬਾਅਦ ਸ਼੍ਰੀਲੰਕਾ ਦੇ ਵਿਦੇਸ਼ ਸਕੱਤਰ, ਸਾਬਕਾ ਨੇਵੀ ਅਫਸਰ ਐਡਮਿਰਲ ਜੈਨਾਥ ਕੋਲੰਬਾਗੇ ਨੇ ਭਰੋਸਾ ਦਿਵਾਇਆ ਹੈ ਕਿ ਉਸ ਦਾ ਦੇਸ਼ ਭਾਰਤ ਦੇ ਰਣਨੀਤਕ ਹਿੱਤਾਂ ਦੀ ਰੱਖਿਆ ਕਰਦਾ ਰਹੇਗਾ, ਚਾਹੇ ਉਸ ਦੀ ਵਿਦੇਸ਼ ਨੀਤੀ ਕਿੰਨੀ ਵੀ ਗੁੰਝਲਦਾਰ ਕਿਉਂ ਨਾ ਹੋਵੇ।
ਇਕ ਸਥਾਨਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕੋਲੰਬਾਗੇ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਨੂੰ ਪਹਿਲ ਦੇ ਆਧਾਰ 'ਤੇ ਲਿਆ ਜਾ ਰਿਹਾ ਹੈ ਅਤੇ ਸ਼੍ਰੀਲੰਕਾ ਭਾਰਤ ਦੇ ਰਣਨੀਤਕ ਹਿੱਤਾਂ 'ਤੇ ਕਿਸੇ ਤਰ੍ਹਾਂ ਦੀ ਖਤਰੇ ਨੂੰ ਬਰਦਾਸ਼ਤ ਨਹੀਂ ਕਰੇਗਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬਿਆਨ ਵਿਚ ਅੱਗੇ ਕਿਹਾ ਕਿ ਹੰਬਨਟੋਟਾ ਬੰਦਰਗਾਹ ਜੋ ਕਿ 99 ਸਾਲ ਦੀ ਲੀਜ਼ 'ਤੇ ਚੀਨੀ ਕੰਪਨੀ ਨੂੰ ਦਿੱਤਾ ਗਿਆ ਸੀ, ਜੋ ਕਿ ਇਕ ਵੱਡੀ ਗਲਤੀ ਸੀ, ਜਿਸ ਨੂੰ ਕਿ ਦੇਸ਼ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਭਰੋਸਾ ਜਤਾਇਆ ਕਿ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਰਣਨੀਤਕ ਹਿੱਤਾਂ ਨੂੰ ਕਿਸੇ ਵੀ ਵਿਦੇਸ਼ੀ ਤਾਕਤ ਦੇ ਹੱਥ ਵਿਚ ਨਹੀਂ ਜਾਣ ਦੇਣਗੇ। 
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸ਼੍ਰੀਲੰਕਾਈ ਸਰਕਾਰ ਨੇ ਨੇਵੀ ਦੇ ਸਾਬਕਾ ਕਮਾਂਡਰ ਐਡਮਿਰਲ ਜੈਨਾਥ ਕੋਲੰਬਾਗੇ (62) ਨੂੰ ਨਵਾਂ ਵਿਦੇਸ਼ ਸਕੱਤਰ ਵਜੋਂ ਨਿਯੁਕਤ ਕੀਤਾ ਹੈ। ਜੈਨਾਥ ਦੀ ਨਿਯੁਕਤੀ ਰਵੀਨਾਥ ਆਰਿਆਸਿਨ੍ਹਾ ਦੀ ਥਾਂ ਕੀਤੀ ਗਈ ਹੈ, ਜੋ ਸ਼੍ਰੀਲੰਕਾ ਦੀ ਵਿਦੇਸ਼ ਸੇਵਾ ਦੇ ਅਧਿਕਾਰੀ ਹਨ।


Sunny Mehra

Content Editor

Related News