ਚੌਲ ਖਰੀਦਣ ’ਚ ਅਸਮਰੱਥ ਹੋਇਆ ਸ੍ਰੀਲੰਕਾ

09/13/2022 10:46:16 AM

ਕੋਲੰਬੋ (ਵਾਰਤਾ)– ਸ੍ਰੀਲੰਕਾ ਦੀ ਮੁੱਖ ਵਿਰੋਧੀ ਪਾਰਟੀ ਨੇ ਵਿਦੇਸ਼ੀ ਧਨ ਦੀ ਘਾਟ ਕਾਰਨ ਚੌਲ ਨਾ ਖਰੀਦਣ ਲਈ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਸਮਾਗੀ ਜਨ ਬਾਲਵੇਗਿਆ (ਐੱਸ. ਜੇ. ਬੀ.) ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਉਸ ਕੋਲ ਚੌਲ ਖਰੀਦਣ ਲਈ ਪੈਸੇ ਨਹੀਂ ਹਨ ਪਰ ਲੱਗਦਾ ਹੈ ਕਿ 37 ਨਵੇਂ ਮੰਤਰੀਆਂ ਨੂੰ ਨਿਯੁਕਤ ਕਰਨ ਲਈ ਲੋੜੀਂਦੇ ਸਰੋਤ ਹਨ।

ਐੱਸ. ਜੇ. ਬੀ. ਦੀ ਸੰਸਦ ਮੈਂਬਰ ਰੋਹਿਣੀ ਕਵਿਰਤਨੇ ਖੇਤੀਬਾੜੀ ਮੰਤਰੀ ਮਹਿੰਦਾ ਅਮਰਵੀਰਾ ਦੇ ਇਸ ਖ਼ੁਲਾਸੇ ਦਾ ਜਵਾਬ ਦੇ ਰਹੀ ਸੀ ਕਿ ਉਹ ਪੈਸੇ ਦੀ ਘਾਟ ਕਾਰਨ ਚੌਲ ਨਹੀਂ ਖਰੀਦ ਸਕਦੇ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ’ਚ ਨਿੱਜੀ ਟੈਲੀਵਿਜ਼ਨ ਸਟੇਸ਼ਨਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਪੈਸਿਆਂ ਦੀ ਘਾਟ ਕਾਰਨ ਖਰੀਦ ਕੇਂਦਰਾਂ ਤੋਂ ਦੂਰ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਵਿਗਿਆਨੀਆਂ ਦਾ ਖ਼ੁਲਾਸਾ : ਪਹਿਲੀ ਵਾਰ ਪਿਤਾ ਬਣਨ ਤੋਂ ਬਾਅਦ ਮਰਦਾਂ ਦਾ ਸੁੰਗੜ ਜਾਂਦੈ ਦਿਮਾਗ਼

ਉਨ੍ਹਾਂ ਕਿਹਾ ਕਿ ਸਰਕਾਰ ਮੁਫ਼ਤ ਚੌਲ ਲਈ ਦੇਸ਼ਾਂ ਕੋਲੋਂ ਭੀਖ ਮੰਗ ਰਹੀ ਹੈ, ਜਦਕਿ ਸਥਾਨਕ ਉਪਜ ਨਹੀਂ ਖਰੀਦੀ ਜਾ ਰਹੀ। ਇਹ ਦੋਸ਼ ਲਗਾਉਂਦਿਆਂ ਕਿ ਸਰਕਾਰ ਦੀ ਨਾਕਾਮੀ ਨਿੱਜੀ ਖੇਤਰ ਨੂੰ ਕਿਸਾਨਾਂ ਦਾ ਹੋਰ ਜ਼ਿਆਦਾ ਸ਼ੋਸ਼ਣ ਕਰਨ ਦੀ ਇਜਾਜ਼ਤ ਦੇਵੇਗੀ, ਸੰਸਦ ਮੈਂਬਰ ਨੇ ਪ੍ਰਸ਼ਾਸਨ ਕੋਲੋਂ ਸਥਾਨਕ ਕਿਸਾਨਾਂ ਤੋਂ ਅਨਾਜ ਖਰੀਦ ਨੂੰ ਤਰਜੀਹ ਦੇਣ ਦੀ ਮੰਗ ਕੀਤੀ, ਜਿਸ ’ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh