ਭਾਰਤੀ ਸੈਲਾਨੀਆਂ ਲਈ ਰਾਮਾਇਣ ਨਾਲ ਜੁੜੇ ਸਥਾਨਾਂ ’ਤੇ ਧਿਆਨ ਕੇਂਦਰਿਤ ਕਰੇਗਾ ਸ਼੍ਰੀਲੰਕਾ

08/10/2022 6:13:06 PM

ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੇ ਨਵ-ਨਿਯੁਕਤ ਸੈਰ-ਸਪਾਟਾ ਦੂਤ ਅਤੇ ਕ੍ਰਿਕਟ ਖਿਡਾਰੀ ਸਨਤ ਜੈਸੂਰਯਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤੀ ਸੈਲਾਨੀਆਂ ਲਈ ਰਾਮਾਇਣ ਨਾਲ ਜੁੜੇ ਸਥਾਨਾਂ ਦੀ ਯਾਤਰਾ ਨੂੰ ਬੜ੍ਹਾਵਾ ਦੇਣ ’ਤੇ ਧਿਆਨ ਕੇਂਦਰਿਤ ਕਰੇਗਾ। ਭਿਆਨਕ ਆਰਥਿਕ ਮੰਦੀ ’ਚੋਂ ਲੰਘ ਰਿਹਾ ਟਾਪੂ ਦੇਸ਼ ਆਰਥਿਕ ਸੁਧਾਰ ਲਈ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ’ਤੇ ਧਿਆਨ ਦੇਣਾ ਚਾਹੁੰਦਾ ਹੈ।

ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟ ਕਪਤਾਨ ਜੈਸੂਰਯਾ ਨੇ ਸੋਮਵਾਰ ਨੂੰ ਕੋਲੰਬੋ ਵਿਚ ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਨਾਲ ਮੁਲਾਕਾਤ ਕੀਤੀ। ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ ਕਿ ਸ਼੍ਰੀਲੰਕਾ ਦੇ ਨਵ ਨਿਯੁਕਤ ਸੈਰ-ਸਪਾਟਾ ਬ੍ਰਾਂਡ ਅੰਬੈਂਸਡਰ, ਕ੍ਰਿਕਟ ਦੇ ਮਸ਼ਹੂਰ ਸਨਤ ਜੈਸੂਰਯਾ ਨੇ ਅੱਜ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਮੀਟਿੰਗ ਭਾਰਤ ਅਤੇ ਸ਼੍ਰੀਲੰਕਾ ਦੇ ਲੋਕਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਸੁਧਾਰ ਲਈ ਇਕ ਮਾਧਿਅਮ ਦੇ ਰੂਪ ਵਿਚ ਸੈਰ-ਸਪਾਟਾ ਨੂੰ ਬੜ੍ਹਾਵਾ ਦੇਣ ’ਤੇ ਕੇਂਦਰਿਤ ਸੀ।

cherry

This news is Content Editor cherry