ਸ਼੍ਰੀਲੰਕਾ ਦੇ ਸਰਕਾਰੀ TV ਚੈਨਲ ਅਤੇ PM ਦੀ ਰਿਹਾਇਸ਼ 'ਤੇ ਪ੍ਰਦਰਸ਼ਨਕਾਰੀਆਂ ਨੇ ਬੋਲਿਆ ਧਾਵਾ

07/13/2022 4:36:03 PM

ਕੋਲੰਬੋ (ਏਜੰਸੀ)- ਸ਼੍ਰੀਲੰਕਾ ਵਿੱਚ ਸਿਆਸੀ ਉਥਲ-ਪੁਥਲ ਅਤੇ ਆਰਥਿਕ ਸੰਕਟ ਦਰਮਿਆਨ ਦੇਸ਼ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਰੂਪਾਵਹਿਨੀ ਨੇ ਬੁੱਧਵਾਰ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਇਮਾਰਤ ਵਿੱਚ ਧਾਵਾ ਬੋਲਣ ਕਾਰਨ ਪ੍ਰਸਾਰਣ ਮੁਅੱਤਲ ਕਰ ਦਿੱਤਾ। ਸ਼੍ਰੀਲੰਕਾ ਰੂਪਵਾਹਿਨੀ ਕਾਰਪੋਰੇਸ਼ਨ (SLRC) ਨੇ ਕਿਹਾ ਕਿ ਉਸ ਦੇ ਇੰਜੀਨੀਅਰਾਂ ਨੇ ਚੈਨਲ ਦੇ ਲਾਈਵ ਅਤੇ ਰਿਕਾਰਡ ਕੀਤੇ ਪ੍ਰਸਾਰਣ ਨੂੰ ਮੁਅੱਤਲ ਕਰ ਦਿੱਤਾ ਹੈ, ਕਿਉਂਕਿ ਕਾਰਪੋਰੇਸ਼ਨ ਦੀ ਇਮਾਰਤ ਨੂੰ ਪ੍ਰਦਰਸ਼ਨਕਾਰੀਆਂ ਨੇ ਘੇਰ ਲਿਆ ਹੈ। ਬਾਅਦ ਵਿੱਚ, ਚੈਨਲ ਨੇ ਆਪਣਾ ਪ੍ਰਸਾਰਣ ਮੁੜ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਜਪਕਸ਼ੇ ਦੇ ਦੇਸ਼ ਛੱਡਣ ਤੋਂ ਬਾਅਦ ਸ਼੍ਰੀਲੰਕਾ 'ਚ ਐਮਰਜੈਂਸੀ ਦਾ ਐਲਾਨ

ਇਸ ਦੌਰਾਨ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਗੇਟ ਤੋੜ ਦਿੱਤੇ ਹਨ। ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਨ੍ਹਾਂ ਨੇ ਬੈਰੀਕੇਡ ਤੋੜ ਦਿੱਤਾ ਅਤੇ ਪ੍ਰਧਾਨ ਮੰਤਰੀ ਦਫ਼ਤਰ 'ਤੇ ਧਾਵਾ ਬੋਲ ਦਿੱਤਾ। ਪ੍ਰਧਾਨ ਮੰਤਰੀ ਵਿਕਰਮਾਸਿੰਘੇ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਅਸਤੀਫਾ ਦੇਣ ਅਤੇ ਸਰਬ ਪਾਰਟੀ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਕਰਨ ਲਈ ਤਿਆਰ ਹਨ। 

ਇਹ ਵੀ ਪੜ੍ਹੋ: ਬਿਨਾਂ ਪੁੱਛੇ ਫ਼ਲ ਖਾਣ 'ਤੇ ਮਾਸੂਮ ਭਰਾਵਾਂ ਨੂੰ ਦਿੱਤੇ ਰੂਹ ਕੰਬਾਊ ਤਸੀਹੇ, 10 ਸਾਲਾ ਬੱਚੇ ਦੀ ਮੌਤ

ਉਨ੍ਹਾਂ ਨੇ ਸੁਰੱਖਿਆ ਬਲਾਂ ਨੂੰ ਦੰਗਿਆਂ ਨੂੰ ਭੜਕਾਉਣ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ। ਰਾਸ਼ਟਰਪਤੀ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਵਿਕਰਮਾਸਿੰਘੇ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਨੂੰ ਰਾਜਧਾਨੀ ਦੀਆਂ ਤਿੰਨ ਮੁੱਖ ਇਮਾਰਤਾਂ, ਰਾਸ਼ਟਰਪਤੀ ਭਵਨ, ਰਾਸ਼ਟਰਪਤੀ ਸਕੱਤਰੇਤ ਅਤੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼, ਟੈਂਪਲ ਟ੍ਰੀਜ਼ 'ਤੇ ਧਾਵਾ ਬੋਲਣ ਵਾਲੇ ਪ੍ਰਦਰਸ਼ਨਕਾਰੀ ਅਜੇ ਵੀ ਸੜਕਾਂ 'ਤੇ ਹਨ। 2.2 ਕਰੋੜ ਦੀ ਆਬਾਦੀ ਵਾਲਾ ਦੇਸ਼ ਸ਼੍ਰੀਲੰਕਾ ਇੱਕ ਬੇਮਿਸਾਲ ਆਰਥਿਕ ਉਥਲ-ਪੁਥਲ ਦੀ ਲਪੇਟ ਵਿੱਚ ਹੈ, ਜਿਸ ਨਾਲ ਲੱਖਾਂ ਲੋਕਾਂ ਨੂੰ ਭੋਜਨ, ਦਵਾਈ, ਤੇਲ ਅਤੇ ਹੋਰ ਜ਼ਰੂਰੀ ਚੀਜ਼ਾਂ ਖ਼ਰੀਦਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਆਖ਼ਰਕਾਰ ਸ਼੍ਰੀਲੰਕਾ ਛੱਡ ਕੇ ਭੱਜ ਹੀ ਨਿਕਲੇ ਰਾਸ਼ਟਰਪਤੀ ਗੋਟਾਬਾਯਾ, ਇਸ ਦੇਸ਼ 'ਚ ਲਈ ਸ਼ਰਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry