ਸ਼੍ਰੀਲੰਕਾ ਰਾਸ਼ਟਰਪਤੀ ਚੋਣਾਂ: ਚੀਨ ਦੇ ਸਮਰਥਕ ਰਾਜਪਕਸ਼ੇ ਜਿੱਤੇ

11/17/2019 1:10:11 PM

ਕੋਲੰਬੋ (ਬਿਊਰੋ): ਸਾਬਕਾ ਰੱਖਿਆ ਮੰਤਰੀ ਅਤੇ ਸਾਬਕਾ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਦੇ ਭਰਾ ਗੋਤਬਾਯਾ ਨੇ ਐਤਵਾਰ ਨੂੰ ਸ਼੍ਰੀਲੰਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਹਾਸਲ ਕੀਤੀ। ਪਰ ਉਹ ਟਾਪੂ ਸਮੂਹ ਦੇ ਲੱਗਭਗ ਸਾਰੇ ਘੱਟ ਗਿਣਤੀ ਤਮਿਲਾਂ ਅਤੇ ਮੁਸਲਿਮਾਂ ਸੂਬਿਆਂ ਵਿਚ ਹਾਰ ਗਏ। ਦੁਪਹਿਰ 12 ਵਜੇ ਤੱਕ ਐਲਾਨੇ ਨਤੀਜਿਆਂ ਮੁਤਾਬਕ ਗੋਤਬਾਯਾ ਰਾਜਪਕਸ਼ੇ ਜ਼ਿਆਦਾਤਰ ਸਿੰਹਾਲਾ ਬਹੁਗਿਣਤੀ ਵਾਲੇ ਦੱਖਣੀ ਜ਼ਿਲਿਆਂ ਵਿਚ ਜਿੱਤੇ। ਭਾਵੇਂਕਿ ਉਹ ਉੱਤਰੀ ਸੂਬੇ ਵਿਚ ਤਮਿਲ ਬਹੁ ਗਿਣਤੀ ਗ੍ਰਹਿ ਯੁੱਧ ਵਾਲੇ ਅਤੇ ਮੁਸਲਿਮ ਬਹੁ ਗਿਣਤੀ ਪੂਰਬੀ ਸੂਬੇ ਵਿਚ 65 ਤੋਂ 70 ਫੀਸਦੀ ਵੋਟ ਫੀਸਦੀ ਦੇ ਨਾਲ ਹਾਰ ਗਏ।  

ਉਨ੍ਹਾਂ ਨੂੰ ਉੱਤਰੀ ਸੂਬੇ ਦੇ ਸਾਰੇ ਪੰਜ ਜ਼ਿਲਿਆਂ-ਜਾਫਨਾ, ਕਿਲਿਨੋਚੀ, ਮੁਲੈਤਿਵੂ, ਵਵੁਨੀਆ, ਮੰਨਾਰ ਅਤੇ ਪੂਰਬੀ ਸੂਬੇ ਦੇ ਤਿੰਨ ਜ਼ਿਲਿਆਂ-ਤ੍ਰਿਕੋਮਾਲੀ, ਬਟਿਆਕੋਲਾ, ਅੰਪਾਰਾ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਜ਼ਿਲੇ ਲੱਗਭਗ ਤਿੰਨ ਦਹਾਕੇ ਦੇ ਲੰਬੇ ਯੁੱਧ ਤੋਂ ਪ੍ਰਭਾਵਿਤ ਸਨ। ਨਤੀਜੇ ਐਲਾਨੇ ਜਾਣ ਤੋਂ ਪਹਿਲਾਂ ਹੀ ਸ਼੍ਰੀਲੰਕਾ ਵਿਚ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸਾਜਿਤ ਪ੍ਰੇਮਦਾਸਾ ਨੇ ਆਪਣੇ ਵਿਰੋਧੀ ਗੋਤਬਾਯਾ ਰਾਜਪਕਸ਼ੇ ਵਿਰੁੱਧ ਹਾਰ ਸਵੀਕਾਰ ਕਰ ਲਈ ਸੀ। ਉਨ੍ਹਾਂ ਨੇ ਗੋਤਬਾਯਾ ਨੂੰ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ,''ਮੈਂ ਲੋਕਾਂ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ ਅਤੇ ਗੋਤਬਾਯਾ ਨੂੰ ਦੇਸ਼ ਦੇ 7ਵੇਂ ਰਾਸ਼ਟਰਪਤੀ ਦੇ ਰੂਪ ਵਿਚ ਉਨ੍ਹਾਂ ਦੀ ਚੋਣ 'ਤੇ ਵਧਾਈ ਦਿੰਦਾ ਹਾਂ।''

ਇੱਥੇ ਦੱਸ ਦਈਏ ਕਿ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਮੁਤਾਬਕ ਮੁੱਖ ਵਿਰੋਧੀ ਧਿਰ ਦੇ ਉਮੀਦਵਾਰ ਰਾਜਪਕਸ਼ੇ ਨੂੰ 4,940,849 ਬੈਲੇਟ ਦੇ ਨਾਲ 51.41 ਫੀਸਦੀ ਵੋਟਾਂ ਹਾਸਲ ਹੋਈਆਂ ਜਦਕਿ ਉਨ੍ਹਾਂ ਦੇ ਨੇੜਲੇ ਵਿਰੋਧੀ ਨਿਊ ਡੈਮੋਕ੍ਰੈਟਿਕ ਫਰੰਟ (ਐੱਨ.ਡੀ.ਐੱਫ.) ਅਤੇ ਯੂ.ਐੱਨ.ਪੀ. ਦੇ ਉਪਨੇਤਾ ਸਾਜਿਤ ਪ੍ਰੇਮਦਾਸਾ ਨੂੰ 4,106,293 ਬੈਲੇਟ ਵਿਚੋਂ 42.72 ਵੋਟਾਂ ਹਾਸਲ ਹੋਈਆਂ। ਦੇਸ਼ ਦੇ ਕਾਨੂੰਨ ਦੇ ਮੁਤਾਬਕ ਰਾਸ਼ਟਰਪਤੀ ਦੇ ਦਾਅਵੇਦਾਰ ਨੂੰ ਚੋਣਾਂ ਜਿੱਤਣ ਲਈ 50 ਫੀਸਦੀ ਜਾਂ ਉਸ ਤੋਂ ਵੱਧ ਵੋਟਾਂ ਹਾਸਲ ਕਰਨੀਆਂ ਪੈਂਦੀਆਂ ਹਨ।

Vandana

This news is Content Editor Vandana