ਸ਼੍ਰੀਲੰਕਾ ''ਚ ਹਾਲਾਤ ਆਮ ਕਰਨ ਦੀ ਕੋਸ਼ਿਸ਼ ਸ਼ੁਰੂ, ਕਰਫਿਊ ਮਿਲੇਗੀ ਢਿੱਲ

04/19/2020 8:31:18 PM

ਕੋਲੰਬੋ- ਕੋਰੋਨਾਵਾਇਰਸ ਦੇ ਮੱਦੇਨਜ਼ਰ ਜਾਰੀ ਕਰਫਿਊ ਵਿਚ ਸ਼੍ਰੀਲੰਕਾ ਢਿੱਲ ਦੇਣ ਜਾ ਰਿਹਾ ਹੈ। ਰਾਸ਼ਟਰਪਤੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸ਼੍ਰੀਲੰਕਾਈ ਸਰਕਾਰ ਨੇ ਦੇਸ਼ ਵਿਚ ਆਮ ਹਾਲਾਤ ਬਹਾਲ ਕਰਨ ਦੇ ਟੀਚੇ ਨਾਲ ਇਹ ਫੈਸਲਾ ਲਿਆ ਹੈ। ਸੋਮਵਾਰ ਨੂੰ ਨਾਵਲ ਕੋਰੋਨਾਵਾਇਰਸ 'ਤੇ ਰੋਕ ਲਾਉਣ ਲਈ ਪਿਛਲੇ ਮਹੀਨੇ ਤੋਂ ਜਾਰੀ ਕਰਫਿਊ ਵਿਚ ਢਿੱਲ ਦੇਣ ਦਾ ਫੈਸਲਾ ਲਿਆ ਗਿਆ ਹੈ।

ਡੇਲੀ ਮਿਰਰ ਅਖਬਾਰ ਦੀ ਰਿਪੋਰਟ ਮੁਤਾਬਕ ਸਰਕਾਰੀ ਨਿਰਦੇਸ਼ਾਂ ਮੁਤਾਬਕ ਕੋਲੰਬੋ, ਗੰਪਹਾ, ਕਲੁਟਾਰਾ, ਪੁਟਲਮ, ਕੈਂਡੀ, ਕੇਗਲੇ ਤੇ ਅੰਪਾਰਾ ਵਿਚ ਸੋਮਵਾਰ ਸਵੇਰੇ 5 ਵਜੇ ਤੋਂ ਕਰਫਿਊ ਹਟਾ ਦਿੱਤਾ ਜਾਵੇਗਾ ਤੇ ਰਾਤ 8 ਵਜੇ ਮੁੜ ਲਗਾ ਦਿੱਤਾ ਜਾਵੇਗਾ। ਸਰਕਾਰ ਨੇ ਸਾਰੇ ਧਾਰਮਿਕ ਤਿਓਹਾਰਾਂ ਨੂੰ ਟਾਲਣ ਦੀ ਵੀ ਅਪੀਲ ਕੀਤੀ ਹੈ। ਸ਼੍ਰੀਲੰਕਾ ਵਿਚ ਹੁਣ ਤੱਕ ਕੋਰੋਨਾਵਾਇਰਸ ਨਾਲ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 254 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਡੇਲੀ ਮਿਰਰ ਮੁਤਾਬਕ ਦਫਤਰ ਦੇ ਕੰਮਕਾਜ ਸਣੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਜ਼ਿਲਿਆਂ ਦੇ ਵਿਚਾਲੇ ਕਿਸੇ ਨੂੰ ਵੀ ਆਉਣ-ਜਾਣ ਦੀ ਆਗਿਆ ਨਹੀਂ ਹੋਵੇਗੀ। ਜਦਕਿ ਸਕੂਲ, ਯੂਨੀਵਰਸਿਟੀਆਂ, ਟਿਊਸ਼ਨ ਸੈਂਟਰ, ਸਿੱਖਿਅਕ ਅਦਾਰੇ ਤੇ ਸਿਨੇਮਾਘਰ ਆਗਲੀ ਸੂਚਨਾ ਤੱਕ ਬੰਦ ਰਹਿਣਗੇ।

ਕਰਫਿਊ ਵਿਚ ਢਿੱਲ ਦਿੱਤੇ ਜਾਣ ਤੋਂ ਬਾਅਦ ਵਿਭਾਗਾਂ, ਨਿਗਮਾਂ ਤੇ ਬੈਂਕਾ ਸਣੇ ਸੂਬਾਈ ਇਕਾਈਆਂ ਹਮੇਸ਼ੀ ਵਾਂਗ ਸੰਚਾਲਿਤ ਹੋਣਗੀਆਂ। ਸਿਹਤ ਅਧਿਕਾਰੀਆਂ ਵਲੋਂ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਦੇ ਲਈ ਜਾਰੀ ਗਾਈਡਲਾਈਨ ਦਾ ਸਾਰੇ ਦਫਤਰਾਂ ਨੂੰ ਸਖਤੀ ਦਾ ਪਾਲਣ ਕਰਨਾ ਪਵੇਗਾ। ਨਾਲ ਹੀ ਬੱਸ, ਵੈਨ ਤੇ ਰੇਲ ਸੇਵਾਵਾਂ ਨੂੰ ਪੂਰੀ ਸਮਰਥਾ ਤੋਂ ਅੱਧੇ ਯਾਤਰੀਆਂ ਨੂੰ ਹੀ ਲਿਜਾਣ ਦੀ ਆਗਿਆ ਹੋਵੇਗੀ। ਹਰ ਤਰ੍ਹਾਂ ਦੇ ਪ੍ਰੋਗਰਾਮ, ਤੀਰਥਯਾਤਰਾ, ਜਲੂਸ ਤੇ ਬੈਠਕਾਂ 'ਤੇ ਅਗਲੀ ਸੂਚਨਾ ਤੱਕ ਪਾਬੰਦੀ ਹੈ। ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਗਲੋਬਲ ਪੱਧਰ 'ਤੇ ਇਕ ਲੱਖ 60 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਲੈ ਚੁੱਕਾ ਹੈ। ਉਥੇ ਹੀ ਇਨਫੈਕਟਡ ਲੋਕਾਂ ਦੀ ਅੰਕੜਾ 23 ਲੱਖ ਨੂੰ ਪਾਰ ਕਰ ਗਿਆ ਹੈ। ਕੋਰੋਨਾਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਅਮਰੀਕਾ ਹੈ, ਜਿਥੇ ਇਕੱਲੇ ਹੀ 39 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। 


Baljit Singh

Content Editor

Related News