ਸ਼੍ਰੀਲੰਕਾ ਸੰਸਦੀ ਚੋਣ : 7 ਲੱਖ ਕਰਮਚਾਰੀਆਂ ਨੇ ਡਾਕ ਰਾਹੀਂ ਪਾਈ ਵੋਟ

07/13/2020 5:16:58 PM

ਕੋਲੰਬੋ- ਸ਼੍ਰੀਲੰਕਾ ਵਿਚ 5 ਅਗਸਤ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਵਿਚ ਡਿਊਟੀ ਕਰਨ ਵਾਲੇ ਤਕਰੀਬਨ 7 ਲੱਖ ਸਰਕਾਰੀ ਕਰਮਚਾਰੀਆਂ ਨੇ ਸੋਮਵਾਰ ਨੂੰ ਡਾਕ ਪੱਤਰ ਦੇ ਜ਼ਰੀਏ ਵੋਟ ਪਾਈ।
ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਆਈ ਅਚਾਨਕ ਤੇਜ਼ੀ ਵਿਚਕਾਰ ਵਿਸ਼ੇਸ਼ ਸੁਰੱਖਿਆ ਉਪਾਅ ਨਾਲ ਵੋਟਿੰਗ ਕੀਤੀ ਜਾਵੇਗੀ। ਸਰਕਾਰੀ ਅਧਿਕਾਰੀਆਂ ਵਲੋਂ ਮਤਦਾਨ ਕਰਨ ਲਈ 5 ਦਿਨ ਨਿਰਧਾਰਤ ਕੀਤੇ ਗਏ ਹਨ ਅਤੇ ਜੋ ਲੋਕ ਇਸ ਮਿਆਦ ਵਿਚ ਵੋਟਿੰਗ ਨਹੀਂ ਕਰ ਸਕਣਗੇ, ਉਨ੍ਹਾਂ ਲਈ ਅਗਲੇ ਹਫਤੇ ਦੋ ਦਿਨ ਸੁਰੱਖਿਅਤ ਰੱਖੇ ਗਏ ਹਨ। 5 ਅਗਸਤ ਨੂੰ ਸ਼ੁਰੂ ਹੋਣ ਵਾਲੀਆਂ ਚੋਣਾਂ ਵਿਚ ਡਿਊਟੀ ਕਰਨ ਵਾਲੇ ਤਕਰੀਬਨ 7 ਲੱਖ ਕਰਮਚਾਰੀ ਡਾਕ ਰਾਹੀਂ ਵੋਟਿੰਗ ਕਰਨਯੋਗ ਹਨ। 

ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਵਿਚ 1.6 ਕਰੋੜ ਵੋਟਰ 5 ਅਗਸਤ ਨੂੰ 225 ਮੈਂਬਰੀ ਸੰਸਦ ਲਈ ਵੋਟਿੰਗ ਕਰਨਗੇ, ਜਿਨ੍ਹਾਂ ਦਾ ਕਾਰਜਕਾਲ 5 ਸਾਲ ਹੋਵੇਗਾ। ਸ਼੍ਰੀਲੰਕਾ ਵਿਚ ਕੋਵਿਡ-19 ਦੇ ਹੁਣ ਤੱਕ 2,511 ਮਾਮਲੇ ਆਏ ਹਨ ਤੇ ਇਸ ਨਾਲ 11 ਲੋਕਾਂ ਦੀ ਜਾਨ ਜਾ ਚੁੱਕੀ ਹੈ। 
 

Sanjeev

This news is Content Editor Sanjeev