ਸ਼੍ਰੀਲੰਕਾ ਨੇ ਕੋਵਿਡ-19 ਤਾਲਾਬੰਦੀ ਦੀ ਮਿਆਦ 21 ਸਤੰਬਰ ਤੱਕ ਵਧਾਈ

09/10/2021 9:18:27 PM

ਕੋਲੰਬੋ-ਸ਼੍ਰੀਲੰਕਾ ਨੇ ਸ਼ੁੱਕਰਵਾਰ ਨੂੰ ਕੋਵਿਡ-19 ਮਹਾਮਾਰੀ ਦੇ ਕਹਿਰ 'ਤੇ ਕੰਟਰੋਲ ਪਾਉਣ ਲਈ ਤਾਲਾਬੰਦੀ ਨੂੰ 21 ਸਤੰਬਰ ਤੱਕ ਲਈ ਵਧਾ ਦਿੱਤਾ। ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੀ ਪ੍ਰਧਾਨਗੀ 'ਚ ਕੋਵਿਡ ਟਾਸਕ ਫੋਰਸ ਦੀ ਬੈਠਕ ਦੌਰਾਨ ਤਾਲਾਬੰਦੀ ਨੂੰ ਅਗੇ ਵਧਾਉਣ ਦਾ ਫੈਸਲਾ ਲਿਆ ਗਿਆ। ਕਰਫ਼ਿਊ 21 ਸਤੰਬਰ ਸਵੇਰੇ ਚਾਰ ਵਜੇ ਤੱਕ ਹੁਣ ਪ੍ਰਭਾਵੀ ਰਹੇਗਾ। ਇਹ 20 ਅਗਸਤ ਤੋਂ ਹੀ ਲਾਗੂ ਹੈ।

ਇਹ ਵੀ ਪੜ੍ਹੋ : ਕੱਪੜੇ ਦਾ ਮਾਸਕ ਇਕ ਸਾਲ ਤੱਕ ਹੋ ਸਕਦੈ ਅਸਰਦਾਰ : ਅਧਿਐਨ

ਸਿਹਤ ਮੰਤਰੀ ਕੇਹੇਲੀਆ ਨੇ ਟਵੀਟ 'ਚ ਕਿਹਾ ਕਿ ਮਾਮਲਿਆਂ 'ਚ ਲਗਾਤਾਰ ਗਿਰਾਵਟ ਤੋਂ ਬਾਅਦ ਸਾਨੂੰ ਭਰੋਸਾ ਹੈ ਕਿ ਸ਼੍ਰੀਲੰਕਾ ਇਕ ਵਾਰ ਫਿਰ ਬਿਨਾਂ ਜ਼ੋਖਮ ਦੀਆਂ ਗਤੀਵਿਧੀਆਂ ਨੂੰ ਖੋਲ੍ਹਣ 'ਚ ਸਮਰਥਨ ਹੋਵੇਗਾ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ 'ਚ ਕੁੱਲ 2.1 ਕਰੋੜ ਦੀ ਆਬਾਦੀ 'ਚੋਂ ਇਕ ਕਰੋੜ ਤੋਂ ਜ਼ਿਆਦਾ ਨੂੰ ਕੋਵਿਡ-19 ਰੋਕੂ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ। ਦੇਸ਼ 'ਚ ਵੀਰਵਾਰ ਤੱਕ ਇਨਫੈਕਸ਼ਨ ਨਾਲ 10,800 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ, ਹੁਣ ਤੱਕ ਇਨਫੈਕਸ਼ਨ ਦੇ 4,77,636 ਮਾਮਲੇ ਸਾਮਹਣੇ ਆਏ ਹਨ ਅਤੇ ਦੇਸ਼ ਅਪ੍ਰੈਲ ਤੋਂ ਮਹਾਮਾਰੀ ਦੀ ਤੀਸਰੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਸ਼੍ਰੀਲੰਕਾ ਦੇ ਮਸ਼ਹੂਰ ਗਾਇਕ ਸੁਨੀਲ ਪਰੇਰਾ ਦਾ ਦਿਹਾਂਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar