ਸ਼੍ਰੀਲੰਕਾ: ਅੱਤਵਾਦੀ ਹਮਲੇ ਦੀ ਖੁਫੀਆ ਜਾਣਕਾਰੀ ਤੋਂ ਬਾਅਦ ਮਸਜਿਦਾਂ ਦੀ ਸੁਰੱਖਿਆ ਸਖਤ

04/25/2019 9:01:45 PM

ਕੋਲੰਬੋ— ਈਸਟਰ ਬੰਬ ਧਮਾਕਿਆਂ ਦੀ ਜ਼ਿੰਮੇਦਾਰੀ ਲੈਣ ਵਾਲੇ ਕੱਟੜਪੰਥੀ ਸੰਗਠਨ ਵਲੋਂ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇਕ ਹਮਲੇ ਦੀ ਯੋਜਨਾ ਦੇ ਬਾਰੇ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਸ਼੍ਰੀਲੰਕਾ ਦੀਆਂ ਕੁਝ ਮਸਜਿਦਾਂ ਦੇ ਨੇੜੇ ਦੀ ਸੁਰੱਖਿਆ ਸਖਤ ਕਰ ਦਿੱਤੀ ਹੈ।

ਸਥਾਨਕ ਕੱਟੜਪੰਥੀ ਸੰਗਠਨ ਨੈਸ਼ਨਲ ਤੌਹੀਦ ਜਮਾਤ ਦੇ ਮੈਂਬਰ ਸਮਝੇ ਜਾ ਰਹੇ 9 ਆਤਮਘਾਤੀ ਹਮਲਾਵਰਾਂ ਨੇ ਬੀਤੇ ਐਤਵਾਰ ਨੂੰ ਤਿੰਨ ਗਿਰਜਾਘਰਾਂ ਤੇ ਤਿੰਨ ਲਗਜ਼ਰੀ ਹੋਟਲਾਂ 'ਚ ਸਿਲਸਿਲੇਵਾਰ ਧਮਾਕੇ ਕੀਤੇ ਸਨ, ਜਿਨ੍ਹਾਂ 'ਚ 359 ਲੋਕ ਮਾਰੇ ਗਏ ਸਨ। ਪੁਲਸ ਇੰਸਪੈਕਟਰ ਜਨਰਲ ਪੁਜਿਤ ਜਯਸੂਰਿਆ ਵਲੋਂ ਡੀ.ਆਈ.ਜੀ. ਪ੍ਰਿਯੰਥਾ ਜਯਕੋਟੀ ਦੇ ਦਸਤਖਤ ਵਾਲੇ ਇਕ ਪੱਤਰ 'ਚ ਇਹ ਚਿਤਾਵਨੀ ਦਿੱਤੀ ਹੈ ਕਿ ਈਸਟਰ ਧਮਾਕਿਆਂ ਨੂੰ ਅੰਜਾਮ ਦੇਣ ਵਾਲਾ ਸੰਗਠਨ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਟਾਈਮਸ ਆਨਲਾਈਨ ਨੇ ਇਹ ਖਬਰ ਦਿੱਤੀ ਹੈ।

Baljit Singh

This news is Content Editor Baljit Singh