ਕਿਸ਼ਤੀ ਤੋਂ ਆਸਟ੍ਰੇਲੀਆ ਜਾਣ ਦੀ ਕੋਸ਼ਿਸ਼ ਕਰ ਰਹੇ 22 ਲੋਕਾਂ ਨੂੰ ਸ਼੍ਰੀਲੰਕਾ ਨੇ ਕੀਤਾ ਗ੍ਰਿਫਤਾਰ

11/27/2017 3:58:27 PM

ਕੋਲੰਬੋ(ਭਾਸ਼ਾ)— ਕਿਸ਼ਤੀ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਆਸਟ੍ਰੇਲੀਆ ਜਾਣ ਦੀ ਕੋਸ਼ਿਸ਼ ਕਰ ਰਹੇ 22 ਲੋਕਾਂ ਨੂੰ ਸ਼੍ਰੀਲੰਕਾ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਬੁਲਾਰੇ ਰੂਵਨ ਗੁਣਾਸੇਕਰਾ ਮੁਤਾਬਕ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਸ਼ੱਕੀਆਂ ਨੂੰ ਤਟੀ ਸ਼ਹਿਰ ਪੁੱਟਲਮ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਰਾਜਧਾਨੀ ਕੋਲੰਬੋ ਤੋਂ 120 ਕਿਲੋਮੀਟਰ ਉਤਰ ਵਿਚ ਹੈ। ਇਹ ਲੋਕ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਹੋਣਗੇ। ਸ਼੍ਰੀਲੰਕਾ ਅਤੇ ਆਸਟ੍ਰੇਲੀਆ ਦੇ ਅਧਿਕਾਰੀ ਮਨੁੱਖੀ ਤਸਕਰੀ ਨੂੰ ਰੋਕਣ ਲਈ ਇਕ-ਦੂਜੇ ਦਾ ਸਹਿਯੋਗ ਕਰ ਰਹੇ ਹਨ। ਸਾਲ 2013 ਤੋਂ ਸ਼੍ਰੀਲੰਕਾ ਦਾ ਕੋਈ ਵੀ ਨਾਗਰਿਕ ਸ਼ਰਨ ਲੈਣ ਲਈ ਆਸਟ੍ਰੇਲੀਆ ਨਹੀਂ ਪਹੁੰਚਿਆ ਹੈ ਪਰ ਪ੍ਰਸ਼ਾਂਤ ਟਾਪੂ ਦੇਸ਼ਾਂ ਨੌਰੂ ਅਤੇ ਪਾਪੁਆ ਨਿਊ ਗਿਨੀ ਵਿਚ ਰਹਿ ਰਹੇ ਅਤੇ ਸ਼ਰਨ ਮੰਗਣ ਵਾਲੇ 2000 ਤੋਂ ਜ਼ਿਆਦਾ ਲੋਕਾਂ ਵਿਚ ਵੱਡੀ ਗਿਣਤੀ ਸ਼੍ਰੀਲੰਕਾਈ, ਈਰਾਨੀ ਅਤੇ ਅਫਗਾਨ ਲੋਕਾਂ ਦੀ ਹੈ।