ਵੀਜ਼ਾ ਖਤਮ ਹੋਣ ਦੇ ਬਾਅਦ ਸ਼੍ਰੀਲੰਕਾ 'ਚ ਰਹਿ ਰਹੇ 7 ਭਾਰਤੀ ਗ੍ਰਿਫਤਾਰ

01/13/2020 12:02:53 PM

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ 7 ਭਾਰਤੀਆਂ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ ਵੀਜ਼ਾ ਖਤਮ ਹੋਣ ਦੇ ਬਾਅਦ ਮਜ਼ਦੂਰਾਂ ਦੇ ਰੂਪ ਵਿਚ ਕੰਮ ਕਰ ਰਹੇ ਸਨ। ਸੋਮਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਡੇਲੀ ਮਿਰਰ ਅਖਬਾਰ ਦੀ ਰਿਪੋਰਟ ਮੁਤਾਬਕ ਗ੍ਰਿਫਤਾਰੀ ਪਿਛਲੇ ਹਫਤੇ ਹੋਈ ਜਦੋਂ ਇਮੀਗ੍ਰੇਸ਼ਨ ਅਤੇ ਐਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਵਟਾਲਾ ਵਿਚ ਇਕ ਉਸਾਰੀ ਅਧੀਨ ਸਥਲ 'ਤੇ ਛਾਪਾ ਮਾਰਿਆ। 

ਇਮੀਗ੍ਰੇਸ਼ਨ ਸੂਤਰਾਂ ਦੇ ਮੁਤਾਬਕ ਭਾਰਤੀ ਨਾਗਰਿਕ ਕਥਿਤ ਤੌਰ 'ਤੇ 30 ਦਿਨੀਂ ਕਾਰੋਬਾਰੀ ਵੀਜ਼ਾ 'ਤੇ ਸ਼੍ਰੀਲੰਕਾ ਪਹੁੰਚੇ ਸਨ ਅਤੇ ਇਸ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਿਆਂ ਰੋਜ਼ਗਾਰ ਵਿਚ ਲੱਗੇ ਹੋਏ ਸਨ। ਉਹਨਾਂ ਨੂੰ ਇਮੀਗ੍ਰੇਸ਼ਨ ਹਿਰਾਸਤ ਵਿਚ ਲਿਆ ਗਿਆ ਅਤੇ ਮੀਰੀਹਾਨਾ ਵਿਚ ਨਜ਼ਰਬੰਦੀ ਸੈਂਟਰ ਵਿਚ ਟਰਾਂਸਫਰ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਉਹਨਾਂ ਦੇ ਪਾਸਪੋਰਟ ਜ਼ਬਤ ਕਰ ਲਏ। ਸ਼ੁਰੂਆਤੀ ਪੁੱਛਗਿੱਛ ਵਿਚ ਪਤਾ ਚੱਲਿਆ ਹੈ ਕਿ 7 ਲੋਕ ਦੱਖਣੀ ਭਾਰਤ ਰਾਜ ਤੋਂ ਦੇਸ਼ ਪਹੁੰਚੇ ਸਨ ਜਿਹਨਾਂ ਨੇ ਆਪਣੇ ਵੀਜ਼ਾ ਲਈ ਆਨਲਾਈਨ ਐਪਲੀਕੇਸ਼ਨ ਦਿੱਤੀ ਸੀ।

Vandana

This news is Content Editor Vandana