ਸ਼੍ਰੀਲੰਕਾ ਨੇ ਚੀਨੀ ਲੋਕਾਂ ਨੂੰ arrival ਵੀਜ਼ਾ ਦੇਣ ਦੀ ਨੀਤੀ ''ਤੇ ਲਗਾਈ ਰੋਕ

01/28/2020 5:00:48 PM

ਕੋਲੰਬੋ (ਭਾਸ਼ਾ): ਸਿਹਤ ਅਧਿਕਾਰੀਆਂ ਵੱਲੋਂ ਦੇਸ਼ ਵਿਚ ਪਹਿਲੇ ਕੋਰੋਨਾਵਾਇਰਸ ਇਨਫੈਕਸ਼ਨ ਦਾ ਪਤਾ ਲਗਾਉਣ ਦੇ ਇਕ ਦਿਨ ਬਾਅਦ ਸ਼੍ਰੀਲੰਕਾ ਨੇ ਚੀਨੀ ਯਾਤਰੀਆਂ ਦੇ ਲਈ Visa on arrival ਦੇਣ ਦੀ ਆਪਣੀ ਨੀਤੀ 'ਤੇ ਮੰਗਲਵਾਰ ਨੂੰ ਫਿਲਹਾਲ ਦੇ ਲਈ ਰੋਕ ਲਗਾ ਦਿੱਤੀ। ਦੇਸ਼ ਦੇ ਸਿਹਤ ਮੰਤਰਾਲੇ ਦੇ ਪ੍ਰਮੁੱਖ ਮਹਾਮਾਰੀ ਮਾਹਰ ਸੁਦਤ ਸੁਰਾਵਾਰੀ ਨੇ ਸੋਮਵਾਰ ਨੂੰ ਕਿਹਾ ਕਿ 40 ਸਾਲ ਦੀ ਇਕ ਚੀਨੀ ਮਹਿਲਾ ਵਾਇਰਸ ਨਾਲ ਇਨਫੈਕਟਿਡ ਪਾਈ ਗਈ। ਉਹਨਾਂ ਨੇ ਦੱਸਿਆ,''ਹਵਾਈ ਅੱਡੇ ਤੋਂ ਬਾਹਰ ਨਿਕਲਦੇ ਸਮੇਂ ਮਹਿਲਾ ਦੀ ਵਾਇਰਸ ਇਨਫੈਕਸ਼ਨ ਦੀ ਜਾਂਚ ਕੀਤੀ ਗਈ ਸੀ। ਉਹਨਾਂ ਨੂੰ ਛੂਤ ਰੋਗਾਂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।'' 

ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਸ਼੍ਰੀਲੰਕਾ ਦੇ ਸਿਹਤ ਅਧਿਕਾਰੀਆਂ ਨੇ ਚੀਨੀ ਨਾਗਰਿਕਾਂ ਦੇ ਲਈ Visa on arrival ਨੀਤੀ ਨੂੰ ਮੁਅੱਤਲ ਕਰਨ ਦਾ ਆਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਚੀਨੀ ਸੈਲਾਨੀਆਂ ਲਈ ਇਕ ਵੱਡਾ ਟੂਰਜ਼ਿਮ ਸਥਾਨ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚੀਨ ਦੇ ਯਾਤਰੀਆਂ ਨੂੰ ਹੁਣ ਆਨਲਾਈਨ ਪੋਰਟਲ ਦੇ ਜ਼ਰੀਏ ਵੀਜ਼ਾ ਲਈ ਐਪਲੀਕੇਸ਼ਨ ਦੇਣੀ ਹੋਵੇਗੀ। ਚੀਨ ਵਿਚ ਕੋਰੋਨਾਵਾਇਰਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 100 ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਨਾਲ ਇਨਫੈਕਟਿਡ ਮਾਮਲਿਆਂ ਦੀ ਗਿਣਤੀ 4500 ਤੋਂ ਵੱਧ ਹੋ ਗਈ ਹੈ। ਚੀਨ ਤੋਂ ਕਰੀਬ 65 ਸ੍ਰੀਲੰਕਾਈ ਵਿਦਿਆਰਥੀ ਸੋਮਵਾਰ ਤੱਕ ਪਰਤੇ ਹਨ। ਪਿਛਲੇ 3 ਦਿਨਾਂ ਵਿਚ ਕੁੱਲ 204 ਵਿਦਿਆਰਥੀਆਂ ਨੂੰ ਉੱਥੋਂ ਲਿਆਂਦਾ ਗਿਆ।

Vandana

This news is Content Editor Vandana