ਸ਼੍ਰੀਲੰਕਾ ''ਚ ਭਾਰੀ ਮੀਂਹ, 150,000 ਲੋਕ ਪ੍ਰਭਾਵਿਤ

12/09/2019 1:05:21 PM

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੇ 21 ਜ਼ਿਲਿਆਂ ਵਿਚ ਪ੍ਰਤੀਕੂਲ ਮੌਸਮ ਕਾਰਨ ਕਰੀਬ 150,000 ਲੋਕ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।ਵਿਭਾਗ ਦੀ ਭੱਵਿਖਬਾਣੀ ਮੁਤਾਬਕ ਅੰਪਰਾ, ਬਨੀਕੋਲਾ, ਤ੍ਰਿਨਕੋਮਾਲੀ, ਮੋਨਾਕਗਲਾ, ਪੋਲੋਨਾਰੂਵਾ, ਬਾਦੁੱਲਾ, ਨੁਵਾਰਾ-ਐਲੀਆ ਅਤੇ ਕੈਂਡੀ ਜ਼ਿਲਿਆਂ ਵਿਚ 200 ਮਿਲੀਮੀਟਰ ਤੋਂ ਵੱਧ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਟਾਪੂ ਦੇ ਹੋਰ ਹਿੱਸੇ ਵੀ ਭਾਰੀ ਮੀਂਹ ਨਾਲ ਪ੍ਰਭਾਵਿਤ ਰਹਿਣਗੇ। ਬਿਆਨ ਵਿਚ ਕਿਹਾ ਗਿਆ ਹੈ,''ਸ਼੍ਰੀਲੰਕਾ ਦੇ ਦੱਖਣ-ਪੂਰਬ ਵਿਚ ਹੇਠਲੇ ਪੱਧਰ ਦੀ ਵਾਤਾਵਰਨੀ ਗੜਬੜੀ ਕਾਰਨ, ਵਿਸ਼ੇਸ਼ ਰੂਪ ਨਾਲ ਪੂਰਬੀ, ਊਵੀ, ਉੱਤਰੀ-ਮੱਧ ਅਤੇ ਉੱਤਰੀ ਸੂਬਿਆਂ ਵਿਚ ਟਾਪੂ ਵਿਚ ਮੀਂਹ ਦੇ ਪੱਧਰ ਵਿਚ ਵਾਧਾ ਹੋਇਆ ਹੈ।'' 

ਆਫਤ ਪ੍ਰਬੰਧਨ ਕੇਂਦਰ (DMC) ਨੇ ਐਤਵਾਰ ਨੂੰ ਕਿਹਾ ਕਿ 4 ਮੌਤਾਂ ਹੋਈਆਂ ਅਤੇ ਇਕ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ। ਕਰੀਬ 1,331 ਘਰ ਨਸ਼ਟ ਹੋ ਗਏ ਹਨ। ਡੀ.ਐੱਮ.ਸੀ. ਦੇ ਬੁਲਾਰੇ ਪ੍ਰਦੀਪ ਕੋਡਦੀਪਿਲੀ ਨੇ ਕਿਹਾ ਕਿ ਵਿਸਥਾਪਿਤਾਂ ਨੂੰ 86 ਆਸਰਾ ਘਰਾਂ ਵਿਚ ਲਿਜਾਇਆ ਗਿਆ। ਫੌਜ, ਨੇਵੀ ਅਤੇ ਹਵਾਈ ਫੌਜ ਨੇ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਖੋਜੀ ਅਤੇ ਬਚਾਅ ਈਕਾਈਆਂ ਨੂੰ ਹੜ੍ਹਪੀੜਤ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਵਿਚ ਤਾਇਨਾਤ ਕੀਤਾ ਹੈ। ਜਲ ਸੈਨਾ ਨੇ ਬਚਾਅ ਦਲ ਅਤੇ ਗੋਤਾਖੋਰਾਂ ਨੂੰ ਵੀ ਤਾਇਨਾਤ ਕੀਤਾ ਹੈ। ਲੋੜ ਪੈਣ 'ਤੇ ਰੈਪਿਡ ਐਕਸ਼ਨ ਬੋਟ ਸਕਵਾਇਨ ਨੂੰ ਤਾਇਨਾਤ ਕਰਨ ਦੀ ਤਿਆਰੀ ਹੈ। ਸਰਕਾਰ ਨੇ ਪਿਛਲੇ 4 ਦਿਨਾਂ ਦੌਰਾਨ 32 ਮਿਲੀਅਨ ਸ਼੍ਰੀਲੰਕਾਈ ਰਾਹਤ ਜਾਰੀ ਕੀਤੀ ਹੈ।

Vandana

This news is Content Editor Vandana