ਸ਼੍ਰੀਲੰਕਾ ''ਚ ਸੰਸਦ ਭੰਗ ਹੋਣ ਦੀ ਸੰਭਾਵਨਾ, ਸਮੇਂ ਤੋਂ ਪਹਿਲਾਂ ਹੋ ਸਕਦੀਆਂ ਚੋਣਾਂ

03/01/2020 4:56:19 PM

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਵੱਲੋਂ ਐਤਵਾਰ ਨੂੰ ਸੰਸਦ ਭੰਗ ਕਰਨ ਦੀ ਸੰਭਾਵਨਾ ਹੈ, ਜਿਸ ਨਾਲ ਦੇਸ਼ ਵਿਚ ਤੈਅ ਪ੍ਰੋਗਰਾਮ ਤੋਂ ਪਹਿਲਾਂ ਅਚਾਨਕ ਚੋਣਾਂ ਹੋ ਸਕਦੀਆਂ ਹਨ। ਇਕ ਸੀਨੀਅਰ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਰਾਜਪਕਸ਼ੇ ਨੇ ਦਸੰਬਰ ਵਿਚ ਆਪਣੇ ਵੱਡੇ ਭਰਾ ਅਤੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੂੰ ਅਗਸਤ 2020 ਵਿਚ ਆਮ ਚੋਣਾਂ ਹੋਣ ਤੱਕ ਕਾਰਜਕਾਰੀ ਕੈਬਨਿਟ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਹੁਣ ਉਹ ਕਾਨੂੰਨੀ ਰੂਪ ਨਾਲ ਸੰਸਦ ਭਗ ਕਰ ਸਕਦੇ ਹਨ ਅਤੇ ਚੋਣਾਂ ਦਾ ਐਲਾਨ ਕਰ ਸਕਦੇ ਹਨ।

ਰਾਸ਼ਟਰਪਤੀ ਐਵਤਾਰ ਰਾਤ ਸੰਸਦ ਭੰਗ ਕਰਨ ਨਾਲ ਸਬੰਧਤ ਆਦੇਸ਼ ਜਾਰੀ ਕਰ ਸਕਦੇ ਹਨ। ਮੌਜੂਦਾ ਸੰਸਦ ਦਾ ਗਠਨ 1 ਸਤੰਬਰ, 2015 ਵਿਚ ਹੋਇਆ ਸੀ। ਵਿਦੇਸ਼ ਮੰਤਰੀ ਦਿਨੇਸ਼ ਗੁਨਾਵਰਧਨ ਨੇ ਪੱਤਰਕਾਰਾਂ ਨੂੰ ਕਿਹਾ,''ਹਾਂ, ਅਸੀਂ ਲੋਕ ਨਿਸ਼ਚਿਤ ਰੂਪ ਨਾਲ ਸੰਸਦ ਭੰਗ ਕਰਨ 'ਤੇ ਵਿਚਾਰ ਕਰਾਂਗੇ। ਪਿਛਲੀ ਸਰਕਾਰ ਦੀ 19ਏ ਦੀ ਗਲਤੀ ਕਾਰਨ ਅਸੀਂ ਪਹਿਲਾਂ ਦੀਆਂ ਚੋਣਾਂ ਵਿਚ ਹਿੱਸਾ ਨਹੀਂ ਲੈ ਪਾਏ ਸੀ।'' 19ਏ ਸੋਧ ਸਾਬਕਾ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਅਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦਾ ਮਹੱਤਵਪੂਰਨ ਸੰਕਲਪ ਸੀ। ਇਸ ਸੋਧ ਦਾ ਉਦੇਸ਼ ਰਾਸ਼ਟਰਪਤੀ ਦੇ ਅਸੀਮਿਤ ਅਧਿਕਾਰਾਂ ਵਿਚ ਕਟੌਤੀ ਕਰਨਾ ਅਤੇ ਸੰਸਦ ਨੂੰ ਹੋਰ ਵਾਧੂ ਸ਼ਕਤੀਆਂ ਪ੍ਰਦਾਨ ਕਰਨਾ ਹੈ। 

ਰਾਜਨੀਤਕ ਸੂਤਰਾਂ ਨੇ ਦੱਸਿਆ ਕਿ ਸੰਸਦ ਭੰਗ ਕਰਨ ਦਾ ਆਦੇਸ਼ ਐਵਤਾਰ ਅੱਧੀ ਰਾਤ ਵਿਚ ਜਾਰੀ ਕੀਤਾ ਜਾ ਸਕਦਾ ਹੈ, ਜਿਸ ਨਾਲ ਅਪ੍ਰੈਲ ਦੇ ਅਖੀਰ ਤੱਕ ਨਵੀਆਂ ਚੋਣਾਂ ਕਰਾਉਣ ਦਾ ਰਸਤਾ ਸਾਫ ਹੋ ਜਾਵੇਗਾ। ਚੋਣਾਂ ਦੇ ਬਾਅਦ ਰਾਜਪਕਸ਼ੇ ਦੇ ਸੁਧਾਰਾਂ ਵਿਚ 19ਏ ਨੂੰ ਹਟਾਉਣਾ ਸ਼ਾਮਲ ਹੈ। 'ਸੰਡੇ ਆਬਜ਼ਰਵਰ' ਵਿਚ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਸੰਸਦ ਭੰਗ ਹੋਣ ਦੇ ਬਾਅਦ ਸਾਰੇ ਦੇਸ਼ ਦਾ ਸੰਚਾਲਨ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਅਤੇ ਕੈਬਨਿਟ ਦੀ ਅਗਵਾਈ ਵਾਲੀ ਕਾਰਜਕਾਰੀ ਸਰਕਾਰ ਕਰੇਗੀ। ਇਸ ਦੇ ਮੁਤਾਬਕ ਇਸ ਦਾ ਅਰਥ ਹੈ ਕਿ ਸਾਰੇ ਰਾਜ ਮੰਤਰੀਆਂ ਅਤੇ ਉਪ ਮੰਤਰੀਆਂ ਨੂੰ ਆਪਣਾ ਅਹੁਦਾ ਛੱਡਣਾ ਹੋਵੇਗਾ। ਖਬਰ ਵਿਚ ਸ਼੍ਰੀਲੰਕਾ ਦੇ ਚੋਣ ਕਮਿਸ਼ਨ ਦੇ ਪ੍ਰਧਾਨ ਮਹਿੰਦਾ ਦੇਸ਼ਪ੍ਰਿਅ ਦੇ ਹਵਾਲੇ ਨਾਲ ਕਿਹਾ ਗਿਆ ਕਿ ਸੰਸਦ ਭੰਗ ਹੋਣ ਦੀ ਸਥਿਤੀ ਵਿਚ 12-16 ਮਾਰਚ ਤੋਂ ਨਾਮਜ਼ਦਗੀ ਪੱਤਰ ਲੈਣ ਦੀ ਵਿਵਸਥਾ ਹੋਵੇਗੀ। 

Vandana

This news is Content Editor Vandana