ਸ਼੍ਰੀਲੰਕਾ ''ਚ ਕੈਥੋਲਿਕ ਚਰਚਾਂ ਨੇ ਸਮੂਹਿਕ ਪ੍ਰਾਰਥਨਾ ਸਭਾਵਾਂ ਕੀਤੀਆਂ ਮੁਲਤਵੀ

04/25/2019 4:45:43 PM

ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਦੀਆਂ ਕੈਥੋਲਿਕ ਚਰਚਾਂ ਨੇ ਵੀਰਵਾਰ ਨੂੰ ਸੁਰੱਖਿਆ ਸਥਿਤੀ ਵਿਚ ਸੁਧਾਰ ਹੋਣ ਤੱਕ ਸਮੂਹਿਕ ਪ੍ਰਾਰਥਨਾ ਸਭਾਵਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ। ਸ਼੍ਰੀਲੰਕਾ ਵਿਚ ਬੀਤੇ ਐਤਵਾਰ ਨੂੰ ਹੋਏ ਸਿਲਸਿਲੇਵਾਰ ਧਮਾਕਿਆਂ ਵਿਚ 360 ਤੋਂ ਵੱਧ ਲੋਕ ਮਾਰੇ ਗਏ ਅਤੇ 500 ਦੇ ਕਰੀਬ ਜ਼ਖਮੀ ਹੋਏ। ਸਥਾਨਕ ਕੈਥੋਲਿਕ ਚਰਚ ਦੇ ਪ੍ਰਮੁੱਖ ਕਾਰਡੀਨਲ ਮੈਲਕਮ ਰੰਜੀਤ ਨੇ ਦਾਅਵਾ ਕੀਤਾ ਕਿ ਤਾਕਤਵਰ ਦੇਸ਼ਾਂ ਦੇ ਸਮਰਥਨ ਨਾਲ ਇਕ ਸੰਗਠਿਤ ਸਮੂਹ ਨੇ ਤਾਲਮੇਲ ਨਾਲ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਮਲਾਵਰਾਂ ਦਾ ਕੋਈ ਧਰਮ ਨਹੀਂ ਹੈ। 

ਕਾਰਡੀਨਲ ਰੰਜੀਤ ਦੇ ਹਵਾਲੇ ਨਾਲ ਉਨ੍ਹਾਂ ਦੇ ਦਫਤਰ ਨੇ ਕਿਹਾ ਕਿ ਸਾਰੀਆਂ ਕੈਥੋਲਿਕ ਚਰਚਾਂ ਨੂੰ ਸੁਰੱਖਿਆ ਸਥਿਤੀ ਵਿਚ ਸੁਧਾਰ ਹੋਣ ਤੱਕ ਸਮੂਹਿਕ ਪ੍ਰਾਰਥਨਾਵਾਂ ਮੁਲਤਵੀ ਕਰਨ ਲਈ ਕਿਹਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ,''ਅਗਲੇ ਆਦੇਸ਼ ਤੱਕ ਕੋਈ ਸਮੂਹਿਕ ਪ੍ਰਾਰਥਨਾ ਨਹੀਂ ਹੋਵੇਗੀ।'' ਉਨ੍ਹਾਂ ਨੇ ਸਰਕਾਰ ਨੂੰ ਸਾਰੇ ਸਿਆਸੀ ਮਤਭੇਦਾਂ ਨੂੰ ਭੁਲਾਉਣ ਅਤੇ ਰਾਸ਼ਟਰ ਨਿਰਮਾਣ ਲਈ ਇਕੱਠੇ ਕੰਮ ਕਰਨ ਦੀ ਅਪੀਲ ਕੀਤੀ।

Vandana

This news is Content Editor Vandana