ਹੁਣ ਸ਼੍ਰੀਲੰਕਾ ''ਚ ਬੁਰਕਾ ਸਮੇਤ ਚਿਹਰਾ ਢਕਣ ਵਾਲੀ ਹਰੇਕ ਚੀਜ਼ ''ਤੇ ਪਾਬੰਦੀ

04/29/2019 10:51:36 AM

ਕੋਲੰਬੋ (ਬਿਊਰੋ)— ਸ਼੍ਰੀਲੰਕਾ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਚਿਹਰਾ ਢਕਣ ਵਾਲੀ ਹਰ ਚੀਜ਼ ਜਿਵੇਂ ਬੁਰਕਾ ਅਤੇ ਨਕਾਬ 'ਤੇ ਪਾਬੰਦੀ ਲਗਾ ਦਿੱਤੀ ਹੈ। ਰਿਪੋਰਟ ਮੁਤਾਬਕ ਇਹ ਫੈਸਲਾ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਲਿਆ ਹੈ। ਨਾਲ ਹੀ ਉਨ੍ਹਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਜਾਣਕਾਰੀ ਟਵਿੱਟਰ 'ਤੇ ਵੀ ਦਿੱਤੀ। ਸ਼੍ਰੀਲੰਕਾਈ ਸਰਕਾਰ ਮੁਤਾਬਕ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸੋਮਵਾਰ ਤੋਂ ਚਿਹਰੇ ਨੂੰ ਢਕਣ ਵਾਲੇ ਹਰ ਤਰ੍ਹਾਂ ਦੇ ਪਹਿਰਾਵੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। 

ਸਰਕਾਰ ਵੱਲੋਂ ਇਹ ਫੈਸਲਾ ਇਕ ਸਾਂਸਦ ਵੱਲੋਂ ਸੰਸਦ ਵਿਚ ਨਿੱਜੀ ਬਿੱਲ ਲਿਆਉਣ ਮਗਰੋਂ ਲਿਆ ਗਿਆ। ਸਾਂਸਦ ਆਸ਼ੂ ਮਰਾਸਿੰਘੇ ਨੇ ਕਿਹਾ ਸੀ ਕਿ ਪਹਿਰਾਵਾ 'ਰਵਾਇਤੀ ਮੁਸਲਿਮ ਪੁਸ਼ਾਕ' ਨਹੀਂ ਸੀ। ਇੱਥੇ 21 ਅਪ੍ਰੈਲ ਨੂੰ ਈਸਟਰ ਸੰਡੇ ਵਾਲੇ ਦਿਨ ਚਰਚਾਂ ਅਤੇ ਪੰਜ ਸਿਤਾਰਾ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਬੰਬ ਧਮਾਕੇ ਕੀਤੇ ਗਏ। ਇਨ੍ਹਾਂ ਧਮਾਕਿਆਂ ਵਿਚ ਕਰੀਬ 253 ਲੋਕਾਂ ਦੀ ਮੌਤ ਹੋ ਗਈ ਅਤੇ 500 ਦੇ ਕਰੀਬ ਲੋਕ ਜ਼ਖਮੀ ਹੋਏ। 

ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਹਮਲਾ ਕਰਨ ਵਾਲਿਆਂ ਵਿਚ ਇਕ ਮਹਿਲਾ ਵੀ ਸ਼ਾਮਲ ਸੀ। ਉਸ ਮਹਿਲਾ ਨੇ ਬੁਰਕਾ ਪਹਿਨਿਆ ਸੀ। ਇਸੇ ਕਾਰਨ ਇੱਥੇ ਬੁਰਕਾ ਪਾਉਣ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਇੱਥੇ ਦੱਸ ਦਈਏ ਕਿ ਸ਼੍ਰੀਲੰਕਾ ਤੋਂ ਪਹਿਲਾਂ ਚਾਡ, ਕੈਮਰੂਨ, ਗਾਬੇਨ, ਮੋਰੱਕੋ, ਆਸਟ੍ਰੀਆ, ਬੁਲਗਾਰੀਆ, ਡੈਨਮਾਰਕ, ਫਰਾਂਸ, ਬੈਲਜੀਅਮ ਅਤੇ ਉੱਤਰੀ ਪੱਛਮੀ ਚੀਨ ਦੇ ਮੁਸਲਿਮ ਬਹੁ ਗਿਣਤੀ ਸੂਬੇ ਸ਼ਿਨਜਿਆਂਗ ਵਿਚ ਵੀ ਬੁਰਕਾ ਪਾਉਣ 'ਤੇ ਪਾਬੰਦੀ ਲਗਾਈ ਜਾ ਚੁੱਕੀ ਹੈ।


Vandana

Content Editor

Related News