ਸ੍ਰੀ ਦੁਰਗਾ ਮਹਾਵੀਰ ਦਲ ਨੇ ਕਿਰਮੋਨਾ ਮੰਦਿਰ ਦੀ ਸੇਵਾ ਸੰਭਾਲੀ

02/23/2018 12:48:40 PM

ਰੋਮ(ਸਾਬੀ ਚੀਨੀਆ/ਵਿੱਕੀ ਬਟਾਲਾ)— ਸ੍ਰੀ ਦੁਰਗਾ ਮਹਾਵੀਰ ਦਲ ਬਰੇਸ਼ੀਆਂ ਇਟਲੀ ਵਲੋਂ ਸ੍ਰੀ ਦੁਰਗਿਆਣਾ ਮੰਦਿਰ ਕਸਤਲਵੇਰਦੋ ਕਿਰਮੋਨਾ ਇਟਲੀ ਦੀ ਸੇਵਾ ਸੰਭਾਲੀ ਗਈ ਹੈ। ਜਿਸ ਅਨੁਸਾਰ ਪੁਰਾਣੀ ਮੰਦਿਰ ਕਮੇਟੀ ਵਲੋਂ ਬੀਤੇ ਦਿਨੀਂ ਇਕ ਲੰਬੇ ਵਿਚਾਰ ਵਿਟਾਂਦਰੇ ਤੋਂ ਬਾਅਦ ਸ੍ਰੀ ਦੁਰਗਾ ਮਹਾਵੀਰ ਦਲ ਬਰੇਸ਼ੀਆ ਇਟਲੀ ਨੂੰ ਅਗਲੇਰੀਆਂ ਸੇਵਾਂਵਾਂ ਸੰਬੰਧੀ ਸਾਰੀਆਂ ਜਿੰਮੇਵਾਰੀਆਂ ਸੋਂਪੀਆਂ ਗਈਆਂ ਹਨ।
ਇੱਥੇ ਇਹ ਜ਼ਿਕਰਯੋਗ ਹੈ ਕਿ ਸ੍ਰੀ ਦੁਰਗਾ ਮਹਾਵੀਰ ਦਲ ਵਲੋਂ ਲੰਬੇ ਸਮੇਂ ਤੋਂ ਇਟਲੀ ਵਿਚ ਲੋਕ ਭਲਾਈ ਕੰਮ 'ਤੇ ਕਈ ਪ੍ਰਕਾਰ ਦੀਆਂ ਸੇਵਾਂਵਾਂ ਕੀਤੀਆ ਜਾ ਰਹੀਆਂ ਹਨ। ਮੰਦਿਰ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਮਿਲਣ 'ਤੇ ਸਮੂਹ ਇਲਾਕਾ ਅਤੇ ਇਟਲੀ ਭਰ ਦੀਆਂ ਸੰਗਤਾਂ ਵਿਚ ਖੁਸ਼ੀ ਦਾ ਮਾਹੌਲ ਹੈ। ਦਲ ਦੇ ਸਮੂਹ ਮੈਂਬਰਾਂ ਵਲੋਂ ਜਿੱਥੇ ਪੁਰਾਣੀ ਕਮੇਟੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ, ਉਥੇ ਹੀ ਸਰਵ ਸੰਮਤੀ ਨਾਲ ਸੌਂਪੀ ਇਸ ਸੇਵਾ ਨੂੰ ਤਨ ਮਨ ਨਾਲ ਨਿਭਾਉਣ ਲਈ ਵਚਨਬੱਧਤਾ ਪ੍ਰਗਟ ਕੀਤੀ ਗਈ।