ਈਰਾਨ ''ਚ ਸਪੂਤਨਿਕ ਵੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ

02/09/2021 4:48:45 PM

ਤਹਿਰਾਨ- ਈਰਾਨ ਨੇ ਰੂਸ ਵਿਚ ਬਣੇ ਸਪੂਤਨਿਕ ਵੀ ਟੀਕੇ ਨਾਲ ਮੰਗਲਵਾਰ ਨੂੰ ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ। ਰਾਸ਼ਟਰਪਤੀ ਹਸਨ ਰੂਹਾਨੀ ਨੇ ਮੁਹਿੰਮ ਦੀ ਸ਼ੁਰੂਆਤ ਕੀਤੀ ਤੇ ਸਿਹਤ ਮੰਤਰੀ ਦੇ ਪੁੱਤ ਦੇ ਇਲਾਵਾ ਹੋਰਾਂ ਨੂੰ ਕੋਰੋਨਾ ਦਾ ਪਹਿਲਾ ਟੀਕਾ ਲਗਾਇਆ ਗਿਆ। 

ਰੂਸ ਵਲੋਂ ਬਣਿਆ ਸਪੂਤਨਿਕ ਵੀ ਪਹਿਲਾ ਵਿਦੇਸ਼ੀ ਵੈਕਸੀਨ ਹੈ ਜੋ ਈਰਾਨ ਵਿਚ ਪੁੱਜਿਆ ਹੈ ਅਤੇ ਈਰਾਨੀ ਵਿਗਿਆਨੀ ਆਪਣੇ ਦੇਸ਼ ਵਿਚ ਟੀਕਾ ਬਣਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਕਰਮਚਾਰੀ, ਉੱਚ ਨਾਗਰਿਕ ਅਤੇ ਗੰਭੀਰ ਮਰੀਜ਼ਾਂ ਨੂੰ ਪਹਿਲਾਂ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਵਿਸ਼ਵ ਦੇ ਲਗਭਗ ਸਾਰੇ ਹੀ ਦੇਸ਼ਾਂ ਵਿਚ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਹੈ। 

Lalita Mam

This news is Content Editor Lalita Mam