ਤੇਜ਼ ਰਫਤਾਰ ਕਿਸ਼ਤੀ ''ਚ ਲੱਗੀ ਅੱਗ, ਵਾਲ-ਵਾਲ ਬਚੇ ਯਾਤਰੀ

12/28/2017 12:58:17 PM

ਸਿਡਨੀ (ਬਿਊਰੋ)— ਦੱਖਣੀ ਆਸਟ੍ਰੇਲੀਆ ਦੇ ਰੀਵਰਲੈਂਡ ਵਿਚ ਤੇਜ਼ ਰਫਤਾਰ ਨਾਲ ਜਾ ਰਹੀ ਇਕ ਕਿਸ਼ਤੀ ਵਿਚ ਧਮਾਕਾ ਹੋ ਗਿਆ, ਜਿਸ ਕਾਰਨ ਉਸ ਵਿਚ ਸਵਾਰ ਚਾਰ ਲੋਕਾਂ ਨੇ ਪਾਣੀ ਵਿਚ ਛਾਲ ਮਾਰ ਕੇ ਆਪਣੀ ਜਾਨ ਬਚਾਈ।

ਧਮਾਕਾ ਦੁਪਹਿਰ ਦੇ ਕਰੀਬ 1 ਵਜੇ ਹੋਇਆ। ਉਸ ਸਮੇਂ ਕਿਸ਼ਤੀ ਵਿਚ ਕੁੱਲ 6 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਚਾਰ ਨੇ ਪਾਣੀ ਵਿਚ ਤੁਰੰਤ ਛਾਲ ਮਾਰ ਦਿੱਤੀ। ਬਾਕੀ ਦੋ ਵਿਅਕਤੀ ਅੱਗ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ।

ਫਾਇਰਫਾਇਟਰਜ਼ ਅਧਿਕਾਰੀਆਂ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਚਾਰ ਉਪਕਰਣ ਭੇਜੇ ਗਏ ਅਤੇ ਉੱਥੇ ਮੌਜੂਦ ਲੋਕਾਂ ਨੇ ਇਸ ਕੰਮ ਵਿਚ ਉਨ੍ਹਾਂ ਦੀ ਮਦਦ ਕੀਤੀ। ਫਾਇਰਫਾਇਟਰਜ਼ ਅਧਿਕਾਰੀਆਂ ਨੇ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ ਅਤੇ ਕਿਸ਼ਤੀ ਦੇ ਬਚੇ ਮਲਬੇ ਨੂੰ ਵੀ ਨਦੀ ਵਿਚੋਂ ਕੱਢ ਲਿਆ।

ਜਿਹੜੇ ਦੋ ਲੋਕ ਕਿਸ਼ਤੀ ਵਿਚ ਫੱਸ ਗਏ ਸਨ, ਸਾਹ ਰਾਹੀਂ ਧੂੰਆਂ ਉਨ੍ਹਾਂ ਅੰਦਰ ਚਲਿਆ ਗਿਆ ਸੀ। ਜਲਦੀ ਹੀ ਇਨ੍ਹਾਂ ਦੋਹਾਂ ਵਿਅਕਤੀਆਂ ਦਾ ਇਲਾਜ ਕੀਤਾ ਗਿਆ।