ਟਰਨਬੁੱਲ ਨੇ ਇਸ ਖਾਸ ਅੰਦਾਜ਼ 'ਚ ਮਨਾਇਆ ਕ੍ਰਿਸਮਸ

12/26/2017 10:36:28 AM

ਕੈਨਬਰਾ (ਬਿਊਰੋ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕੱਲ ਦੇਸ਼ ਵਾਸੀਆਂ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ 'ਤੇ ਖਾਸ ਸੰਦੇਸ਼ ਦਿੱਤਾ ਸੀ। ਪ੍ਰਧਾਨ ਮੰਤਰੀ ਮੈਲਕਮ ਹਰ ਸਾਲ ਕ੍ਰਿਸਮਸ ਵਾਲੇ ਦਿਨ ਆਪਣਾ ਜ਼ਿਆਦਾ ਸਮਾਂ ਬੇਘਰ ਲੋਕਾਂ ਨਾਲ ਬਿਤਾਉਂਦੇ ਹਨ। ਇਸ ਲਈ ਸੋਮਵਾਰ ਨੂੰ ਮੈਕਲਮ ਅਜਿਹੇ ਬੇਘਰ ਲੋਕਾਂ ਵਿਚਕਾਰ ਪੁੱਜੇ। ਇੱਥੇ ਉਨ੍ਹਾਂ ਨੇ ਇਨ੍ਹਾਂ ਲੋਕਾਂ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਨੂੰ ਖਾਣਾ ਵੀ ਖਵਾਇਆ। ਉਨ੍ਹਾਂ ਮੁਤਾਬਕ ਇਹ ਅਜਿਹੇ ਲੋਕਾਂ ਪ੍ਰਤੀ ਪਿਆਰ ਦਰਸਾਉਣ ਦਾ ਵਧੀਆ ਤਰੀਕਾ ਹੈ। ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਕੁਝ ਲੋਕਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਖਿੱਚਵਾਈਆਂ। ਸਿਡਨੀ ਦੇ ਕਿੰਗ ਕਰੋਸ ਨੇ ਕ੍ਰਿਸਮਸ ਮੌਕੇ 'ਤੇ ਵੱਡੀ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ ਵਿਚ ਭੋਜਨ, ਸੰਗੀਤ, ਡਾਂਸ ਆਦਿ ਸਭ ਕੁਝ ਸ਼ਾਮਲ ਸੀ।