1 ਜੁਲਾਈ ਤੋਂ ਸੈਲਾਨੀਆਂ ਲਈ ਇਕਾਂਤਵਾਸ ਦਾ ਨਿਯਮ ਖਤਮ ਕਰੇਗਾ ਇਹ ਦੇਸ਼

05/25/2020 10:26:42 PM

ਮੈਡ੍ਰਿਡ (ਏਪੀ)- ਸਪੇਨ ਨੇ ਕਿਹਾ ਹੈ ਕਿ ਉਹ ਇਕ ਜੁਲਾਈ ਤੋਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਦੋ ਹਫਤਿਆਂ ਤੱਕ ਲਾਜ਼ਮੀ ਤੌਰ 'ਤੇ ਇਕਾਂਤਵਾਸ ਵਿਚ ਰਹਿਣ ਦੇ ਨਿਯਮ ਨੂੰ ਖਤਮ ਕਰੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਪੈਡ੍ਰੋ ਸਾਨਚੇਜ ਨੇ ਪਿੱਛਲੇ ਹਫਤੇ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਜੁਲਾਈ ਮਹੀਨੇ ਤੋਂ ਕੁਝ ਵਿਦੇਸ਼ੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ।

ਸਰਕਾਰ ਸਪੇਨ ਦੇ ਅੰਦਰ ਸੁਰੱਖਿਅਤ ਗਲਿਆਰਾ ਬਣਾਉਣ 'ਤੇ ਵਿਚਾਰ ਕਰ ਰਹੀ ਹੈ, ਜਿਥੇ ਮਹਾਮਾਰੀ ਕੰਟਰੋਲ ਵਿਚ ਹੈ ਤੇ ਇਸ ਤਰ੍ਹਾਂ ਦਾ ਗਲਿਆਰਾ ਯੂਰਪ ਵਿਚ ਵੀ ਬਣਾਉਣਾ ਚਾਹੁੰਦੀ ਹੈ ਜੋ ਸੈਲਾਨੀਆਂ ਦਾ ਮੁੱਖ ਸਰੋਤ ਹੈ। ਹਾਲਾਂਕਿ ਯੂਰਪੀ ਸੰਘ ਤੋਂ ਬਾਹਦ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਸਰਹੱਦ ਖੋਲ੍ਹਣ 'ਤੇ ਕੋਈ ਗੱਲਬਾਤ ਨਹੀਂ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਸਪੇਨ ਦੁਨੀਆ ਦੇ ਉਨ੍ਹਾਂ ਦੇਸ਼ਆਂ ਵਿਚੋਂ ਹੈ ਜਿਥੇ ਸਭ ਤੋਂ ਵਧੇਰੇ ਸੈਲਾਨੀ ਆਉਂਦੇ ਹਨ। ਇਥੇ ਸਾਲਾਨਾ 8 ਕਰੋੜ ਸੈਲਾਨੀ ਆਉਂਦੇ ਹਨ। ਸਪੇਨ ਦੇ ਸਕਲ ਘਰੇਲੂ ਉਤਪਾਦ ਵਿਚ ਸੈਲਾਨੀਆਂ ਦੀ ਹਿੱਸੇਦਾਰੀ 12 ਫੀਸਦੀ ਹੈ ਤੇ ਤਕਰੀਬਨ 26 ਲੋਕਾਂ ਨੂੰ ਇਸ ਵਿਚ ਰੋਜ਼ਗਾਰ ਮਿਲਿਆ ਹੋਇਆ ਹੈ। ਸਪੇਨ ਦੇ ਕੈਨਰੀ ਤੇ ਬੇਲੀਆਰਿਕ ਟਾਪੂਆਂ ਦੀ ਅਰਥਵਿਵਸਥਾ ਦੇ ਲਈ ਵੀ ਇਹ ਮਹੱਤਵਪੂਰਨ ਹੈ। 

Baljit Singh

This news is Content Editor Baljit Singh