ਇਸ ਦੇਸ਼ ’ਚ ਦੇਹ ਵਪਾਰ ਬੈਨ ਕਰੇਗੀ ਸਰਕਾਰ, PM ਨੇ ਕਿਹਾ-ਇਹ ਔਰਤਾਂ ਨੂੰ ਬਣਾਉਂਦਾ ਹੈ ਗੁਲਾਮ

10/18/2021 4:00:49 PM

ਮੈਡਰਿਡ: ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ ਨੇ ਕਿਹਾ ਹੈ ਕਿ ਉਹ ਦੇਸ਼ ਵਿਚੋਂ ਵੇਸਵਾਪੁਣੇ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਕਿਉਂਕਿ ਇਹ ਔਰਤਾਂ ਨੂੰ ਗੁਲਾਮ ਬਣਾਉਂਦਾ ਹੈ। ਆਪਣੀ ਸੋਸ਼ਲਿਸਟ ਪਾਰਟੀ ਦੇ ਤਿੰਨ ਦਿਨਾਂ ਸੰਮੇਲਨ ਦੀ ਸਮਾਪਤੀ ਦੇ ਮੌਕੇ ’ਤੇ ਖੱਬੇਪੱਖੀ ਨੇਤਾ ਸਾਂਚੇਜ ਨੇ ਆਪਣੀ ਸਰਕਾਰ ਦੀਆਂ ਨੀਤੀਆਂ ਨੂੰ ਗਿਣਵਾਉਂਦਿਆਂ ਕਿਹਾ ਕਿ ਇਨ੍ਹਾਂ ਕਦਮਾਂ ਨੇ ਸਪੇਨ ਨੂੰ ਅੱਗੇ ਵਧਣ ਵਿਚ ਮਦਦ ਕੀਤੀ ਹੈ। ਉਨ੍ਹਾਂ ਨੇ ਘਰੇਲੂ ਹਿੰਸਾ ਅਤੇ ਘੱਟੋ-ਘੱਟ ਮਜ਼ਦੂਰੀ ਦੇ ਸਬੰਧ ਵਿਚ ਲਿਆਂਦੇ ਗਏ ਕਾਨੂੰਨਾਂ ਦਾ ਜ਼ਿਕਰ ਕੀਤਾ। ਸਪੇਨ ਵਿਚ ਵੇਸਵਾਪੁਣੇ ਲਈ ਮਸ਼ਹੂਰ ਵੈਲੇਨਸੀਆ ਸ਼ਹਿਰ ਵਿਚ ਹੋਏ ਸੰਮੇਲਨ ਵਿਚ ਸਾਂਚੇਜ ਨੇ ਕਿਹਾ,‘ ਇਸ ਸੰਮੇਲਨ ਤੋਂ ਇਕ ਵਚਨਬੱਧਤਾ ਉਭਰ ਰਹੀ ਹੈ, ਜਿਸ ਨੂੰ ਮੈਂ ਲਾਗੂ ਕਰਾਂਗਾ। ਅਸੀਂ ਔਰਤਾਂ ਨੂੰ ਗੁਲਾਮ ਬਣਾਉਣ ਵਾਲੇ ਵੇਸਵਾਪੁਣੇ ਨੂੰ ਖ਼ਤਮ ਕਰਾਂਗੇ।’ ਦੱਸ ਦੇਈਏ ਕਿ ਸਪੇਨ ਯੂਰਪ ਦਾ ਸਭ ਤੋਂ ਵੱਡਾ ਸੈਕਸ-ਬਾਜ਼ਾਰ ਹੈ।

ਇਹ ਵੀ ਪੜ੍ਹੋ : ਭਾਰਤ ਦੀ ਕੋਵੈਕਸੀਨ ਨੂੰ ਜਲਦ ਮਿਲ ਸਕਦੀ ਹੈ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ, 26 ਨੂੰ ਬੈਠਕ ਕਰੇਗਾ WHO

ਸਪੇਨ ਵਿਚ ਵੇਸਵਾਪੁਣੇ ਦੇ ਪੇਸ਼ੇ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਨਿਯਮ ਨਹੀਂ ਹਨ। ਹਾਲਾਂਕਿ ਜਿਨਸੀ ਸ਼ੋਸ਼ਣ ਅਤੇ ਔਰਤਾਂ ਦੀ ਦਲਾਲੀ ਅਪਰਾਧ ਹੈ ਪਰ ਆਪਣੀ ਮਰਜ਼ੀ ਨਾਲ ਪੈਸਿਆਂ ਬਦਲੇ ਜਿਨਸੀ ਸੇਵਾਵਾਂ ਉਪਲੱਬਧ ਕਰਾਉਣ ਲਈ ਕੋਈ ਸਜ਼ਾ ਨਹੀਂ ਹੈ ਅਤੇ ਕਾਨੂੰਨ ਮਨੁੱਖੀ ਤਸਕਰੀ ’ਤੇ ਕੇਂਦਰਤ ਹੈ। ਸਪੇਨ ਵਿਚ ਜਿਨਸੀ ਕੰਮ ਨਿਯਮਿਤ ਪੇਸ਼ਾ ਤਾਂ ਨਹੀਂ ਹੈ ਪਰ ਦੇਸ਼ ਵਿਚ ਵੱਡੀ ਗਿਣਤੀ ਵਿਚ ਪੇਸਵਾ ਘਰ ਹਨ। ਸਪੇਨ ਵਿਚ ਦੇਹ ਵਪਾਰ ਦਾ ਵਿਸਥਾਰ ਇੰਨਾ ਵੱਡਾ ਹੈ ਕਿ 2011 ਵਿਚ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਦੇ ਬਾਅਦ ਇਸ ਨੂੰ ‘ਯੂਰਪ ਦਾ ਵੇਸਵਾ ਘਰ’ ਕਿਹਾ ਗਿਆ ਸੀ। 1995 ਵਿਚ ਸਪੇਨ ਨੇ ਦੇਹ ਵਪਾਰ ਨੂੰ ਕਾਨੂੰਨੀ ਬਣਾ ਦਿੱਤਾ ਸੀ, ਜਿਸ ਤੋਂ ਬਾਅਦ ਇਹ ਬਾਜ਼ਾਰ ਲਗਾਤਾਰ ਵੱਡਾ ਹੁੰਦਾ ਗਿਆ ਹੈ। ਗਾਰਡੀਅਨ ਦੀ ਇਕ ਰਿਪੋਰਟ ਮੁਤਾਬਕ ਸਪੇਨ ਦਾ ਘਰੇਲੂ ਜਿਨਸੀ ਵਪਾਰ 26.5 ਅਰਬ ਡਾਲਰ ਦਾ ਹੋ ਸਕਦਾ ਹੈ। ਇਸ ਪੇਸ਼ੇ ਵਿਚ 3 ਲੱਖ ਲੋਕ ਕੰਮ ਕਰਦੇ ਹਨ।

ਇਹ ਵੀ ਪੜ੍ਹੋ : ISIS ਦੀ ਚਿਤਾਵਨੀ, ਸ਼ੀਆ ਮੁਸਲਮਾਨਾਂ ਨੂੰ ਹਰ ਜਗ੍ਹਾ ਚੁਣ-ਚੁਣ ਕੇ ਮਾਰਾਂਗੇ

ਜ਼ਿਕਰਯੋਗ ਹੈ ਕਿ ਪੇਡਰੋ ਸਾਂਚੇਜ ਪਿਛਲੇ ਸਾਲ ਜਨਵਰੀ ਵਿਚ ਪ੍ਰਧਾਨ ਮੰਤਰੀ ਬਣੇ ਸਨ, ਜਦੋਂ ਉਨ੍ਹਾਂ ਦੀ ਪਾਰਟੀ ਨੇ ਲਗਾਤਾਰ ਦੂਜੀ ਵਾਰ ਚੋਣ ਜਿੱਤੀ ਸੀ। ਹਾਲਾਂਕਿ ਉਨ੍ਹਾਂ ਨੂੰ ਬਹੁਮਤ ਨਹੀਂ ਮਿਲ ਸਕਿਆ ਸੀ। ਅਪ੍ਰੈਲ 2019 ਵਿਚ ਪਾਰਟੀ ਨੇ ਔਰਤਾਂ ਨੂੰ ਕੇਂਦਰ ਵਿਚ ਰੱਖ ਕੇ ਆਪਣਾ ਘੋਸ਼ਣਾ ਪੱਤਰ ਜਾਰੀ ਕੀਤਾ ਸੀ ਅਤੇ ਉਸ ’ਤੇ ਚੋਣ ਲੜੀ ਸੀ। ਇਸ ਘੋਸ਼ਣਾ ਪੱਤਰ ਵਿਚ ਵੇਸਵਾਪੁਣੇ ਨੂੰ ਗੈਰ-ਕਾਨੂੰਨੀ ਬਣਾਉਣ ਦੀ ਗੱਲ ਕਹੀ ਗਈ ਸੀ, ਜਿਸ ਨੂੰ ਮਹਿਲਾ ਵੋਟਰਾਂ ਨੂੰ ਲੁਭਾਉਣ ਦੇ ਕਦਮ ਦੇ ਤੌਰ ’ਤੇ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ : 31 ਕਰੋੜ ਦੀ ਲਾਟਰੀ ਜਿੱਤ ਕੇ ਵੀ ਹਾਰਿਆ ਇਹ ਜੋੜਾ, ਹੁਣ ਰਿਸ਼ਤਾ ਵੀ ਹੋਇਆ ਖ਼ਤਮ, ਜਾਣੋ ਪੂਰਾ ਮਾਮਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry