ਸਪੇਨ : ਦੋ ਟਰੇਨਾਂ ਦੀ ਟੱਕਰ ''ਚ ਇਕ ਦੀ ਮੌਤ ਤੇ 95 ਲੋਕ ਜ਼ਖਮੀ

02/09/2019 9:06:48 AM

ਮੈਡ੍ਰਿਡ(ਏਜੰਸੀ)— ਸਪੇਨ ਦੇ ਮਨਰੇਸਾ ਅਤੇ ਸੈਂਟ ਵਿੰਸੇਂਕ ਡੀ ਕਾਸਟੇਲਲੇਟ ਵਿਚਕਾਰ ਸ਼ੁੱਕਰਵਾਰ ਨੂੰ ਦੋ ਰੇਲ ਗੱਡੀਆਂ ਟਕਰਾਉਣ ਨਾਲ ਘੱਟ ਤੋਂ ਘੱਟ  ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ 95 ਜ਼ਖਮੀ ਹੋ ਗਏ। ਰਾਜ ਸਰਕਾਰ ਦੇ ਰੇਲਵੇ ਪ੍ਰਬੰਧਕ ਏ. ਡੀ. ਆਈ. ਐਪ ਨੇ ਆਪਣੇ ਅਧਿਕਾਰਕ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ।


ਬਾਰਸੀਲੋਨਾ ਸ਼ਹਿਰ ਦੇ ਉਦਯੋਗਿਕ ਖੇਤਰ ਦੇ ਦੋ ਸ਼ਹਿਰਾਂ ਨੂੰ ਜੋੜਨ ਵਾਲੀ ਰੇਲ ਲਾਈਨ 'ਚੇ ਦੋ ਰੇਲ ਗੱਡੀਆਂ ਦੀ ਆਹਮੋ-ਸਾਹਮਣੇ ਦੀ ਟੱਕਰ ਹੋ ਗਈ, ਜਿਸ 'ਚ ਰੇਲ ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ। ਰਾਜ ਸਰਕਾਰ ਦੇ ਰੇਲਵੇ ਆਪਰੇਟਰ ਰੇਂਫੇ ਆਪਰਾਡੋਰਾ ਮੁਤਾਬਕ,''ਰੇਲ ਗੱਡੀਆਂ 'ਚ ਆਹਮੋ-ਸਾਹਮਣੇ ਦੀ ਟੱਕਰ ਹੋਈ , ਇਸ ਦੌਰਾਨ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਹੋਰ 95 ਲੋਕ ਜ਼ਖਮੀ ਹੋ ਗਏ। ਇਨ੍ਹਾਂ ਸਾਰੇ ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ। ਸਥਾਨਕ ਕਂਸਲਰ ਦਾਮਿਆ ਕਾਲਵੇਟ ਨੇ ਦੱਸਿਆ ਕਿ ਇਹ ਹਾਦਸਾ ਸਿਗਨਲ ਦੀ ਤਕਨੀਕੀ ਖਰਾਬੀ ਕਾਰਨ ਵਾਪਰਿਆ। ਫਿਲਹਾਲ ਇਸ ਸਥਾਨ 'ਤੇ ਭਾਰੀ ਪੁਲਸ ਕਰਮਚਾਰੀ ਪੁੱਜੇ ਹੋਏ ਹਨ ਅਤੇ ਜਾਂਚ-ਪੜਤਾਲ ਕਰ ਰਹੇ ਹਨ।