ਪੁਲਾੜ ਸਟੇਸ਼ਨ ’ਚ 12 ਦਿਨ ਸ਼ੂਟਿੰਗ ਕਰ ਰੂਸੀ ਫਿਲਮ ਨਿਰਮਾਤਾ ਧਰਤੀ ’ਤੇ ਸੁਰੱਖਿਅਤ ਪਰਤੇ

10/17/2021 3:30:30 PM

ਮਾਸਕੋ (ਏ. ਪੀ.)-ਇਕ ਪੁਲਾੜ ਯਾਤਰੀ ਅਤੇ ਰੂਸ ਦੇ ਦੋ ਫਿਲਮ ਨਿਰਮਾਤਾਵਾਂ ਨੂੰ ਲੈ ਕੇ ਆ ਰਿਹਾ ਸੋਯੁਜ਼ ਪੁਲਾੜ ਗੱਡੀ ਅੰਤਰਰਾਸ਼ਟਰੀ ਪੁਲਾੜ ਕੇਂਦਰ ਤੋਂ ਉਡਾਣ ਭਰਨ ਤੋਂ ਸਾਢੇ ਤਿੰਨ ਘੰਟਿਆਂ ਬਾਅਦ ਧਰਤੀ ਉੱਤੇ ਉੱਤਰੀ। ਇਹ ਕੈਪਸੂਲ ਧਰਤੀ ਦੇ ਵਾਯੂਮੰਡਲ ’ਚ ਦਾਖਲ ਹੋਣ ਤੋਂ ਬਾਅਦ ਐਤਵਾਰ ਨੂੰ ਅੰਤਰਰਾਸ਼ਟਰੀ ਸਮੇਂ ਅਨੁਸਾਰ 4 ਵੱਜ ਕੇ 35 ਮਿੰਟ ’ਤੇ ਕਜ਼ਾਖ਼ਸਤਾਨ ’ਚ ਉਤਰਿਆ। ਪੁਲਾੜ ਦੀ ਯਾਤਰਾ ਕਰਨ ਵਾਲੇ ਤਿੰਨੋਂ ਲੋਕ ਲਾਲ ਅਤੇ ਚਿੱਟੀਆਂ ਧਾਰੀਆਂ ਵਾਲੇ ਪੈਰਾਸ਼ੂਟ ਦੀ ਮਦਦ ਨਾਲ ਉਤਰੇ। ਪੈਰਾਸ਼ੂਟ ਰਾਹੀਂ ਬਾਹਰ ਆਉਣ ਤੋਂ ਬਾਅਦ ਤਿੰਨਾਂ ਨੂੰ ਡਾਕਟਰੀ ਜਾਂਚ ਲਈ ਲਿਆ ਜਾਵੇਗਾ। ਅੰਤਰਰਾਸ਼ਟਰੀ ਪੁਲਾੜ ਕੇਂਦਰ ਤੋਂ ਰਾਕੇਟ ਐਤਵਾਰ ਨੂੰ ਦੁਪਹਿਰ 1 ਵੱਜ ਕੇ 15 ਮਿੰਟ ’ਤੇ ਰਵਾਨਾ ਹੋਇਆ।

ਇਸ ਰਾਕੇਟ ’ਚ ਓਲੇਗ ਨੋਵਿਤਸਕੀ, ਯੂਲੀਆ ਪੇਰੇਸਿਲਡ ਅਤੇ ਕਲਿਮ ਸ਼ਿਪੇਂਕੋ ਸਵਾਰ ਸਨ। ਅਭਿਨੇਤਰੀ ਪੇਰੇਸਿਲਡ ਅਤੇ ਫਿਲਮ ਨਿਰਦੇਸ਼ਕ ਸ਼ਿਪੇਂਕੋ 5 ਅਕਤੂਬਰ ਨੂੰ ‘ਚੈਲੰਜ’ ਸਿਰਲੇਖ ਵਾਲੀ ਫਿਲਮ ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਕਰਨ ਲਈ ਪੁਲਾੜ ਕੇਂਦਰ ਪਹੁੰਚੇ ਸਨ ਅਤੇ 12 ਦਿਨ ਉੱਥੇ ਰਹੇ। ਇਸ ਫਿਲਮ ’ਚ ਸਰਜਨ ਦੀ ਭੂਮਿਕਾ ਨਿਭਾ ਰਹੀ ਪੇਰੇਸਿਲਡ ਨੂੰ ਇਕ ਚਾਲਕ ਦਲ ਨੂੰ ਬਚਾਉਣ ਲਈ ਇਕ ਪੁਲਾੜ ਸਟੇਸ਼ਨ ਜਾਣਾ ਪੈਂਦਾ ਹੈ, ਜਿਸ ਨੂੰ ਪੁਲਾੜ ਦੀ ਆਰਬਿਟ ’ਚ ਤੁਰੰਤ ਸਰਜਰੀ ਦੀ ਲੋੜ ਹੁੰਦੀ ਹੈ। ਪੁਲਾੜ ਸਟੇਸ਼ਨ ’ਚ ਛੇ ਮਹੀਨਿਆਂ ਤੋਂ ਵੱਧ ਸਮਾਂ ਬਿਤਾਉਣ ਵਾਲੇ ਨੋਵਿਤਸਕੀ ਨੇ ਫਿਲਮ ’ਚ ਇਕ ਬੀਮਾਰ ਪੁਲਾੜ ਯਾਤਰੀ ਦੀ ਭੂਮਿਕਾ ਨਿਭਾਈ ਹੈ।


Manoj

Content Editor

Related News