ਇੰਗਲੈਂਡ ''ਚ ਪੰਜਾਬੀ ਦੇ ਕਤਲ ਕੇਸ ''ਚ ਇਕ ਵਿਅਕਤੀ ਨੇ ਕਬੂਲੀ ਆਪਣੀ ਸ਼ਮੂਲੀਅਤ

11/16/2017 8:32:28 AM

ਲੰਡਨ,(ਰਾਜਵੀਰ ਸਮਰਾ)— ਮਿੰਨੀ ਪੰਜਾਬ ਸਾਊਥਾਲ ਵਿਚ 31 ਜੁਲਾਈ, 2016 ਨੂੰ ਕੁਝ ਲੋਕਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਗੁਰਿੰਦਰ ਸਿੰਘ ਦੇ ਮਾਮਲੇ ਵਿਚ ਪਲਵਿੰਦਰ ਮੁਲਤਾਨੀ ਨੇ ਸ਼ਮੂਲੀਅਤ ਕਬੂਲੀ ਹੈ ਪਰ ਉਸ ਨੇ ਕਤਲ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ । ਓਲਡ ਬੇਲੀ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਟੂਡਰ ਰੋਡ, ਹੇਜ਼ ਵਾਨੀ ਨੇ ਇਸ ਕੇਸ ਦਾ ਸਾਹਮਣਾ ਕਰ ਰਹੇ 4 ਹੋਰਾਂ ਲੋਕਾਂ ਖਿਲਾਫ ਸਬੂਤ ਦੇਣ ਦੀ ਸਹਿਮਤੀ ਦਿੱਤੀ ਹੈ । 28 ਸਾਲਾ ਗੁਰਿੰਦਰ ਸਿੰਘ ਦੇ ਕਤਲ ਮਾਮਲੇ ਵਿਚ 4 ਹੋਰ ਲੋਕਾਂ ਖਿਲਾਫ 19 ਮਾਰਚ, 2018 ਨੂੰ ਸੁਣਵਾਈ ਹੋਵੇਗੀ । ਮੁਲਤਾਨੀ ਨੂੰ ਕੇਸ ਦੇ ਨਿਬੇੜੇ ਉਪਰੰਤ ਸਜ਼ਾ ਸੁਣਾਈ ਜਾਵੇਗੀ ਤਦ ਤੱਕ ਲਈ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਗੁਰਿੰਦਰ ਸਿੰਘ ਦਾ ਅਸਲ ਨਾਮ ਸੁਖਜਿੰਦਰ ਸਿੰਘ ਸੀ ਅਤੇ ਉਸ ਨੂੰ ਸਾਊਥਾਲ ਵਿਚ ਤਲਵਾਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।