ਦੱਖਣੀ ਸੂਡਾਨ ਦੇ 200 ਤੋਂ ਵਧ ਬੱਚਿਆਂ ਨੂੰ ਹਥਿਆਰਬੰਦ ਸਮੂਹਾਂ ਨੇ ਕੀਤਾ ਰਿਹਾਅ

05/19/2018 9:53:36 AM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਨੇ ਕਿਹਾ ਕਿ ਗ੍ਰਹਿ ਯੁੱਧ ਨਾਲ ਪ੍ਰਭਾਵਿਤ ਦੱਖਣੀ ਸੂਡਾਨ ਵਿਚ ਹਥਿਆਰਬੰਦ ਗੁੱਟਾਂ ਨੇ 200 ਤੋਂ ਵਧ ਬੱਚਿਆਂ ਨੂੰ ਰਿਹਾਅ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਉਪ ਬੁਲਾਰੇ ਫਰਹਾਨ ਹਕ ਨੇ ਅੱਜ ਪੱਤਰਕਾਰਾਂ ਨੂੰ ਕਿਹਾ ਇਸ ਸਾਲ ਬੱਚਿਆਂ ਨੂੰ ਰਿਹਾਅ ਕਰਨ ਦੀ ਇਹ ਤੀਜੀ ਘਟਨਾ ਹੈ ਅਤੇ ਇਸ ਦੇ ਨਾਲ ਹੁਣ ਤੱਕ ਰਿਹਾਅ ਕੀਤੇ ਗਏ ਬੱਚਿਆਂ ਦੀ ਗਿਣਤੀ ਵਧ ਕੇ 806 ਹੋ ਗਈ ਹੈ।
ਹਕ ਨੇ ਕਿਹਾ, 'ਆਉਣ ਵਾਲੇ ਮਹੀਨਿਆਂ ਵਿਚ ਹੋਰ ਬੱਚਿਆਂ ਨੂੰ ਰਿਹਾਅ ਕਰਨ ਦੀ ਉਮੀਦ ਹੈ ਅਤੇ ਕੁੱਲ ਮਿਲਾ ਕੇ ਮੁਕਤ ਕੀਤੇ ਗਏ ਬੱਚਿਆਂ ਦੀ ਗਿਣਤੀ 1000 ਤੋਂ ਵਧ ਹੋ ਸਕਦੀ ਹੈ।' ਰਿਹਾਅ ਕੀਤੇ ਗਏ ਬੱਚਿਆਂ ਵਿਚ 3 ਕੁੜੀਆਂ ਸੂਡਾਨ ਪੀਪੁਲਸ ਲਿਬਰੇਸ਼ਨ ਆਰਮੀ ਇਨ ਅਪੋਜੀਸ਼ਨ ਨਾਲ ਅਤੇ 8 ਨੈਸ਼ਨਲ ਸਾਲਵੇਸ਼ਨ ਫਰੰਟ ਨਾਲ ਤਾਲੁਕ ਰੱਖਦੀਆਂ ਹਨ। ਰਿਹਾਈ ਪ੍ਰੋਗਰਾਮ ਵਿਚ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਤੋਂ ਹਥਿਆਰ ਲਏ ਗਏ ਅਤੇ ਉਨ੍ਹਾਂ ਨੂੰ ਸਾਦੇ ਕੱਪੜੇ ਦਿੱਤੇ ਗਏ।