ਦੱਖਣੀ ਕੋਰੀਆ ਪੁਲਸ ਨੇ ਹਾਜਿਨ ਮੁਖੀ ਦੀ ਗ੍ਰਿਫਤਾਰੀ ਵਾਰੰਟ ਦੀ ਕੀਤੀ ਮੰਗ

10/16/2017 5:07:01 PM

ਸਿਓਲ (ਭਾਸ਼ਾ)— ਦੱਖਣੀ ਕੋਰੀਆਈ ਪੁਲਸ ਨੇ ਕੰਪਨੀ ਦੇ ਫੰਡ ਨਾਲ ਲੱਖਾਂ ਡਾਲਰ ਦਾ ਘੁਟਾਲਾ ਕਰਨ ਦੇ ਇਲਜ਼ਾਮ 'ਚ ਹਾਜਿਨ ਸਮੂਹ ਦੇ ਪ੍ਰਧਾਨ ਖਿਲਾਫ ਗ੍ਰਿਫਤਾਰੀ ਵਾਰੰਟ ਦੀ ਮੰਗ ਕੀਤੀ ਹੈ। ਕੰਪਨੀ ਮੁਖੀ 2018 'ਚ ਹੋਣ ਵਾਲੇ ਸ਼ਰਤ ਓਲੰਪਿਕ ਦੇ ਸਾਬਕਾ ਮੁੱਖ ਆਯੋਜਕ ਹਨ। ਜੋ ਯਾਂਗ ਹੋ ਹੋਟਲ ਨਿਰਮਾਣ ਲਈ ਵੰਡੇ ਗਏ ਲੱਖਾਂ ਡਾਲਰ ਦਾ ਕਥਿਤ ਇਸਤੇਮਾਲ ਆਪਣੇ ਘਰ ਦੀ ਮੁਰੰਮਤ 'ਚ ਕਰਨ ਦੇ ਇਲਜ਼ਾਮ ਕਾਰਨ ਜਾਂਚ ਦੇ ਘੇਰੇ 'ਚ ਹਨ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਖਿਲਾਫ ਵਿਸ਼ਵਾਸਘਾਤ ਦੇ ਇਲਜ਼ਾਮ 'ਚ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਹਾਜਿਨ ਸਮੂਹ ਦੱਖਣੀ ਕੋਰੀਆ ਦੀਆਂ ਵੱਡੀਆਂ ਕੰਪਨੀਆਂ 'ਚੋਂ ਇਕ ਹਨ ਅਤੇ ਦੇਸ਼ ਦੀ ਸਰਕਾਰੀ ਹਵਾਬਾਜ਼ੀ ਕੰਪਨੀ ਕੋਰੀਅਨ ਏਅਰ ਦੀ ਮਾਲਕੀਅਤ ਵਾਲੀ ਹੈ। ਚਾਓ ਮਹੱਤਵਪੂਰਨ ਆਰਥਿਕ ਮੁੱਦਿਆਂ ਨਾਲ ਨਜਿੱਠਣ ਲਈ ਦੱਖਣੀ ਕੋਰੀਆ 2018 ਸ਼ਰਤ ਓਲੰਪਿਕ ਦੀ ਆਰਗੇਨਾਈਜ਼ਿੰਗ ਕਮੇਟੀ ਦੀ ਅਗਵਾਈ ਤੋਂ ਪਿਛਲੇ ਸਾਲ ਹਟ ਗਏ ਸਨ।