ਸ਼ਖਸ ਨੇ ਹਵਾ 'ਚ 14 ਫੁੱਟ ਉਛਲ ਕੇ ਮਾਰੀ ਕਿੱਕ, ਵੀਡੀਓ ਵਾਇਰਲ

01/31/2020 2:27:04 PM

ਸਿਓਲ (ਬਿਊਰੋ): ਦੱਖਣੀ ਕੋਰੀਆ ਦੇ ਇਕ ਤਾਈਕਵਾਂਡੋ ਵਿਦਿਆਰਥੀ ਵੋਨਜਿਨ ਕਿਮ ਨੇ ਬੇਮਿਮਾਲ ਕਰਤਬ ਕੀਤਾ।ਇਸ ਕਰਤਬ ਵਿਚ ਕਿਮ ਨੇ ਹਵਾ ਵਿਚ ਉਛਲ ਕੇ ਕਰੀਬ 14 ਫੁੱਟ ਦੀ ਉਚਾਈ 'ਤੇ ਨਿਸ਼ਾਨੇ ਨੂੰ ਕਿੱਕ ਲਗਾਈ। ਕਿਮ ਦੇ ਇਸ ਕਰਤਬ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਵਰਲਡ ਤਾਈਕਵਾਂਡੋ ਫੈਸਟੀਵਲ ਦਾ ਹੈ। ਇਸ ਵੀਡੀਓ ਨੂੰ ਹੁਣ ਤੱਕ 1 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ। 

 

ਕਿਮ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ,''ਮੈਂ ਬਚਪਨ ਤੋਂ ਹੀ ਇਸ ਤਰ੍ਹਾਂ ਦੀ ਕਿੱਕ ਦਾ ਅਭਿਆਸ ਕਰਦਾ ਆ ਰਿਹਾ ਹਾਂ। ਇਸ ਲਈ ਮੈਨੂੰ ਇਹ ਯਾਦ ਨਹੀਂ ਹੈ ਕਿ ਮੈਂ ਇਹ ਕਿੱਕ ਕਦੋਂ ਸਿੱਖੀ ਸੀ।'' ਏਜੰਸੀ ਨੇ ਇਕ ਹਫਤੇ ਪਹਿਲਾਂ ਆਪਣੇ ਇੰਸਟਾਗ੍ਰਾਮ ਪੇਜ 'ਤੇ ਇਹ ਵੀਡੀਓ ਸ਼ੇਅਰ ਕੀਤਾ ਸੀ ਜਿੱਥੇ ਇਸ ਨੂੰ 2.50 ਲੱਖ ਵਿਊਜ਼ ਮਿਲ ਚੁੱਕੇ ਹਨ।

Vandana

This news is Content Editor Vandana