ਦੱਖਣੀ ਕੋਰੀਆ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਚੁੰਗ ਸਾਈ-ਕਿਊਨ

12/17/2019 4:45:28 PM

ਸਿਓਲ- ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਸੰਸਦ ਦੇ ਸਾਬਕਾ ਸਪੀਕਰ ਚੁੰਗ ਸਾਈ-ਕਿਊਨ ਨੂੰ ਪ੍ਰਧਾਨ ਮੰਤਰੀ ਦੇ ਤੌਰ 'ਤੇ ਨਿਯੁਕਤ ਕੀਤਾ ਹੈ। ਉਹ 'ਮਿਸਟਰ ਸਮਾਈਲ' ਦੇ ਨਾਂ ਨਾਲ ਪ੍ਰਸਿੱਧ ਹਨ। ਇਸ ਤੋਂ ਪਹਿਲਾਂ ਲੀ ਨਾਕ-ਯੋਨ ਪ੍ਰਧਾਨ ਮੰਤਰੀ ਸਨ।

2003-08 ਦੌਰਾਨ ਰੋਹ ਮੂ-ਹਿਊਨ ਦੇ ਸ਼ਾਸਨਕਾਲ ਦੌਰਾਨ ਚੁੰਗ ਨੇ ਉਦਯੋਗ ਮੰਤਰੀ ਦੇ ਤੌਰ 'ਤੇ ਅਹੁਦਾ ਸੰਭਾਲਿਆ ਸੀ। ਜੂਨ 2016 ਤੋਂ ਮਈ 2018 ਤੱਕ ਉਹਨਾਂ ਨੇ ਸੰਸਦ ਵਿਚ ਸਪੀਕਰ ਦਾ ਅਹੁਦਾ ਸੰਭਾਲਿਆ। ਰਾਸ਼ਟਰਪਤੀ ਨੇ ਸੋਮਵਾਰ ਨੂੰ ਕਿਹਾ ਕਿ ਚੁੰਗ ਦੇ ਤਜ਼ਰਬਿਆਂ ਨੂੰ ਦੇਖਦੇ ਹੋਏ ਹੀ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਚੁਣਿਆ ਗਿਆ ਹੈ।


Baljit Singh

Content Editor

Related News